ਟਰੈਵਲ ਕਲੀਨਿਕ

 Vancouver Coastal Health ਟਰੈਵਲ ਕਲੀਨਿਕ ਵਿਖੇ ਤੁਹਾਡਾ ਸਵਾਗਤ ਹੈ

L5 – 601 W. Broadway, Vancouver, BC, Canada

ਮੁਲਾਕਾਤ ਦਾ ਸਮਾਂ ਲੈਣ ਲਈ ਲਾਈਨ: 604.736.9244

 

8G8M0272-72

 

ਅਸੀਂ ਇੱਕ ਟਰੈਵਲ ਡਾਕਟਰੀ ਕਲੀਨਿਕ ਹਾਂ ਜਿਸਦੀ ਮਾਲਕ ਅਤੇ ਇਸਨੂੰ ਚਲਾਉਣ ਵਾਲੀ VCH ਦੀ ਜਨਤਕ ਸਿਹਤ ਸ਼ਾਖਾ ਹੈ। ਸਾਡੇ ਡਾਕਟਰ ਲੋੜੀਂਦੇ ਅਤੇ ਦੱਸੇ ਗਏ ਟੀਕੇ, ਤਜਵੀਜ਼ਾਂ ਅਤੇ ਯਾਤਰਾ ਦੇ ਖੇਤਰਾਂ ਨਾਲ ਸੰਬੰਧਿਤ ਵਿਸ਼ੇਸ਼ ਸਲਾਹ ਦੀ ਪੇਸ਼ਕਸ਼ ਕਰਦੇ ਹਨ।

ਯਾਤਰਾ ਦਵਾਈ (ਜਿਸ ਵਿੱਚ ਸਲਾਹ-ਮਸ਼ਵਰਾ ਅਤੇ ਵੈਕਸੀਨਾਂ ਸ਼ਾਮਲ ਹਨ) ’ਤੇ ਸਰਕਾਰ ਵੱਲੋਂ ਸਬਸਿਡੀ ਨਹੀਂ ਦਿੱਤੀ ਜਾਂਦੀ। ਸੇਵਾਵਾਂ ਅੰਗਰੇਜ਼ੀ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜੇ ਲੋੜ ਪੈਂਦੀ ਹੈ, ਤਾਂ ਕਿਰਪਾ ਕਰਕੇ ਆਪਣਾ ਖੁਦ ਦਾ ਦੁਭਾਸ਼ੀਆ ਪ੍ਰਦਾਨ ਕਰੋ।

ਟਰੈਵਲ ਕਲੀਨਿਕ ਨੂੰ B.C. ਵਾਸਤੇ ਯਾਤਰਾ ਦਵਾਈ ਵਿੱਚ ਸ੍ਰੇਸ਼ਟਤਾ ਦਾ ਕੇਂਦਰ ਥਾਪਿਆ ਗਿਆ ਹੈ ਅਤੇ ਸਾਡਾ ਟੀਚਾ ਹੈ ਰੋਕਥਾਮ ਕਰਨਯੋਗ ਬਿਮਾਰੀਆਂ ਦੇ ਖਿਲਾਫ ਯਾਤਰੀਆਂ ਦੀ ਰੱਖਿਆ ਕਰਨਾ।

ਕੇਵਲ ਮੁਲਾਕਾਤ ਦਾ ਸਮਾਂ ਲੈਕੇ:

Vancouver (L5 601 West Broadway)

ਦਿਨ ਦੇ ਸਮੇਂ ਦੇ ਕਲੀਨਿਕ

ਪਰਿਵਰਤਨਸ਼ੀਲ – 8:30 ਵਜੇ ਸਵੇਰੇ – 4:00 ਵਜੇ ਸ਼ਾਮ

ਸੋਮਵਾਰ ਤੋਂ ਸ਼ੁੱਕਰਵਾਰ

ਸ਼ਾਮ ਦੇ ਸਮੇਂ ਦੇ ਕਲੀਨਿਕ

ਪਰਿਵਰਤਨਸ਼ੀਲ – 4:30 ਵਜੇ ਸ਼ਾਮ – 8:00 ਵਜੇ ਰਾਤ

ਸੋਮਵਾਰ ਤੋਂ ਸ਼ੁੱਕਰਵਾਰ

Richmond Satellite Clinic (8100 Granville, Richmond)

ਵੀਰਵਾਰ ਨੂੰ ਕੇਵਲ ਸ਼ਾਮ ਨੂੰ

ਪਰਿਵਰਤਨਸ਼ੀਲ – 5:30 ਵਜੇ ਸ਼ਾਮ – 7:30 ਵਜੇ ਸ਼ਾਮ

ਵੀਰਵਾਰ