ਵੈਨਕੂਵਰ ਕੋਸਟਲ ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ Vivian Eliopoulos ਦਾ ਸੁਨੇਹਾ
ਵੈਨਕੂਵਰ ਕੋਸਟਲ ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ Vivian Eliopoulos ਦਾ ਸੁਨੇਹਾ
ਮੈਨੂੰ ਇਸ ਸਾਲ ਦੀ VCH (ਵੈਨਕੂਵਰ ਕੋਸਟਲ ਹੈਲਥ) ਪ੍ਰਭਾਵ ਰਿਪੋਰਟ ਸਾਂਝੀ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜੋ ਸਮਰਪਿਤ ਸਟਾਫ, ਮੈਡੀਕਲ ਸਟਾਫ, ਵਲੰਟੀਅਰਾਂ ਅਤੇ ਕਮਿਊਨਿਟੀ ਭਾਈਵਾਲਾਂ ਦੀ ਸਾਡੀ ਸ਼ਾਨਦਾਰ ਟੀਮ ਦੇ ਨਿਰੰਤਰ ਯਤਨਾਂ ਅਤੇ ਤਾਜ਼ਾ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ। ਉਹਨਾਂ ਦੇ ਸਾਂਝੇ ਯੋਗਦਾਨ ਸਾਡੇ ਉਦੇਸ਼, ਕਦਰਾਂ-ਕੀਮਤਾਂ ਅਤੇ ਟੀਚਿਆਂ ਨੂੰ ਕਾਇਮ ਰੱਖਦੇ ਹਨ ਅਤੇ ਪ੍ਰੇਰਿਤ ਕਰਦੇ ਹਨ।
VCH ਇੱਕ ਅਜਿਹੀ ਸੰਸਥਾ ਹੈ ਜੋ ਕਦਰਾਂ ਕੀਮਤਾਂ ਨੂੰ ਤਰਜੀਹ ਦਿੰਦੀ ਹੈ, ਅਤੇ ਸਾਡੀਆਂ ਟੀਮਾਂ ਹਰ ਰੋਜ਼ ਉਹਨਾਂ ਕਦਰਾਂ ਕੀਮਤਾਂ ਮੁਤਾਬਕ ਜੀਉਣ ਲਈ ਮਿਲ ਕੇ ਕੰਮ ਕਰਦੀਆਂ ਹਨ। ਇਹਨਾਂ ਵਿੱਚ ਹਰ ਕਿਸੇ ਦੀ ਦੇਖਭਾਲ ਕਰਨਾ, ਹਮੇਸ਼ਾ ਸਿੱਖਦੇ ਰਹਿਣਾ ਅਤੇ ਬਿਹਤਰ ਨਤੀਜਿਆਂ ਲਈ ਯਤਨ ਕਰਦੇ ਰਹਿਣਾ ਸ਼ਾਮਲ ਹੈ। ਕਿਸੇ ਸੰਸਥਾ ਦਾ ਸੱਭਿਆਚਾਰ ਉਸ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ VCH ਵਿਖੇ ਉਹ ਸਾਡੇ ਵਿਵਹਾਰ ਨੂੰ ਸੇਧ ਦੇਣ ਅਤੇ ਇੱਕ ਅਜਿਹੀ ਕੰਮ ਵਾਲੀ ਥਾਂ ਬਣਾਉਣ ਵਿੱਚ ਮਦਦ ਕਰਦੀਆਂ ਹਨ ਜਿੱਥੇ ਹਰ ਕੋਈ ਸਾਰਿਆਂ ਲਈ ਇੱਕ ਬੇਮਿਸਾਲ ਦੇਖਭਾਲ ਦਾ ਅਨੁਭਵ ਪ੍ਰਦਾਨ ਕਰਨ ਲਈ ਇੱਕ ਸਾਂਝੇ ਉਦੇਸ਼ ਲਈ ਕੰਮ ਕਰ ਰਿਹਾ ਹੈ।
ਪਿਛਲੇ ਸਾਲ ਦੌਰਾਨ ਸਾਨੂੰ ਸਾਡੇ ਸੰਗਠਨਾਤਮਕ ਥੰਮ੍ਹਾਂ ਦੁਆਰਾ ਵੀ ਸੇਧ ਮਿਲੀ ਹੈ, ਜੋ ਹਰ ਕਿਸੇ ਲਈ ਸੁਰੱਖਿਅਤ, ਅਤੇ ਸਿਹਤਮੰਦ ਥਾਂ ਬਣਾਉਣ, ਮਰੀਜ਼ਾਂ ਲਈ ਗੁਣਵੱਤਾ ਵਾਲੇ ਨਤੀਜਿਆਂ ਵਿੱਚ ਮਦਦ ਕਰਨ ਅਤੇ ਨਿਰਪੱਖ ਦੇਖਭਾਲ ਤੱਕ ਪਹੁੰਚ ਦੀ ਸਾਡੀ ਵਚਨਬੱਧਤਾ ਦੀ ਦਿਸ਼ਾ ਨੂੰ ਅੱਗੇ ਵਧਾਉਂਦੇ ਹਨ, ਅਤੇ ਨਾਲ ਹੀ VCH ਨੂੰ ਕੰਮ ਕਰਨ ਲਈ ਇੱਕ ਵਧੀਆ ਜਗ੍ਹਾ ਬਣਾਉਂਦੇ ਹਨ। ਸਾਡਾ ਧਿਆਨ ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਰਹਿਣਾ ਜਾਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਆਦਰਯੋਗ ਅਤੇ ਢੁਕਵੇਂ ਹੋਣ ਅਤੇ ਸਿਹਤ ਸੰਭਾਲ ਵਿੱਚ ਨਿਰਪੱਖਤਾ ਨੂੰ ਅੱਗੇ ਵਧਾਉਂਦੇ ਰਹਿਣ। ਅਸੀਂ ਇਹਨਾਂ ਫੋਕਸ ਦੇ ਖੇਤਰਾਂ ਨੂੰ "ਥੰਮ੍ਹ" ਕਹਿੰਦੇ ਹਾਂ ਅਤੇ ਇਹਨਾਂ ਵਿੱਚ ਇੰਡੀਜਨਸ (ਮੂਲ ਨਿਵਾਸੀ) ਸੱਭਿਆਚਾਰਕ ਸੁਰੱਖਿਆ; ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ; ਨਸਲਵਾਦ-ਵਿਰੋਧ ਅਤੇ ਗ੍ਰਹਿ ਤੰਦਰੁਸਤੀ ਸ਼ਾਮਲ ਹੈ।
ਮੈਂ ਸਾਡੇ ਸਟਾਫ਼, ਮੈਡੀਕਲ ਸਟਾਫ਼ ਅਤੇ ਸਾਡੇ ਸਿਹਤ ਸੰਭਾਲ ਭਾਈਵਾਲਾਂ ਦੀ ਟੀਮ ਦੀ ਲਗਨ ਅਤੇ ਵਚਨਬੱਧਤਾ ਤੋਂ ਬੇਹੱਦ ਪ੍ਰਭਾਵਿਤ ਹਾਂ, ਜੋ ਸਾਡੇ ਦੇਖਭਾਲ ਦੇ ਭਾਈਚਾਰਿਆਂ ਦੇ ਅੰਦਰ ਅਤੇ ਬਾਹਰ ਮਹੱਤਵਪੂਰਨ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਅਤੇ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਇਕੱਠੇ ਹੁੰਦੇ ਹਨ।
ਕਿਰਪਾ ਕਰਕੇ ਕੀਤੇ ਜਾ ਰਹੇ ਇਸ ਸ਼ਾਨਦਾਰ ਕੰਮ ਬਾਰੇ, ਅਤੇ ਇਸ ਨੂੰ ਸੰਭਵ ਬਣਾਉਣ ਵਾਲੇ ਸ਼ਾਨਦਾਰ ਲੋਕਾਂ ਬਾਰੇ ਹੋਰ ਪੜ੍ਹੋ। ਮੈਨੂੰ ਉਮੀਦ ਹੈ ਕਿ ਇਹ ਕਹਾਣੀਆਂ ਤੁਹਾਨੂੰ ਓਨਾ ਹੀ ਪ੍ਰੇਰਿਤ ਕਰਨਗੀਆਂ ਜਿੰਨ੍ਹਾਂ ਮੈਨੂੰ ਪ੍ਰੇਰਿਤ ਕਰਦੀਆਂ ਹਨ।