ਵੈਨਕੂਵਰ ਕੋਸਟਲ ਹੈਲਥ (ਵੀ ਸੀ ਐੱਚ) ਮਰੀਜ਼ਾਂ, ਕਲਾਇੰਟਾਂ ਅਤੇ ਵਸਨੀਕਾਂ ਦੀ ਬਹੁਤ ਵਧੀਆ ਸੰਭਾਲ ਕਰਨ ਲਈ ਵਚਨਬੱਧ ਹੈ, ਜਿਸ ਵਿਚ ਫਸਟ ਨੇਸ਼ਨਜ਼, ਮੇਟੀਸ ਅਤੇ ਇਨੂਇਟ ਲੋਕ ਵੀ ਸ਼ਾਮਲ ਹਨ।
ਵੀ ਸੀ ਐੱਚ, ਹੈਲਥ-ਕੇਅਰ ਵਿਚ ਨਵੀਨਤਾ, ਖੋਜ ਅਤੇ ਅਕਾਦਮਿਕ ਉੱਤਮਤਾ ਦੀ ਕੇਂਦਰ ਹੈ ਜੋ ਕਿ ਸਥਾਨਕ, ਰਾਸ਼ਟਰੀ ਅਤੇ ਵਿਸ਼ਵ ਵਿਆਪੀ ਹੈਲਥ ਕੇਅਰ ਨੈੱਟਵਰਕ ਵਿਚ ਯੋਗਦਾਨ ਪਾਉਂਦੀ ਹੈ ਅਤੇ ਸਾਡੇ ਇਲਾਕੇ ਵਿਚ ਅਤੇ ਸੂਬੇ ਭਰ ਵਿਚ ਆਪਣੇ ਮਰੀਜ਼ਾਂ ਦੀ ਖਾਸ ਸੰਭਾਲ ਕਰ ਰਹੀ ਹੈ।
ਸਾਡੀਆਂ ਸੇਵਾਵਾਂ ਅਤੇ ਸੁਵਿਧਾਵਾਂ Heiltsuk, Kitasoo-Xai'xais, Lil'wat, Musqueam, N'Quatqua, Nuxalk, Samahquam, shíshálh, Skatin, Squamish, Tla'amin, Tsleil-Waututh, Wuikinuxv, ਅਤੇ Xa'xtsa ਦੇ ਰਵਾਇਤੀ ਖਿੱਤਿਆਂ ਵਿੱਚ ਸਥਿਤ ਹਨ।
ਵੀ ਸੀ ਐੱਚ ਇਹ ਪੱਕਾ ਕਰਨ ਲਈ ਬੀ.ਸੀ. ਦੀਆਂ ਹੈਲਥ ਅਥਾਰਟੀਆਂ ਨਾਲ ਸਹਿਯੋਗ ਕਰਦੀ ਹੈ ਕਿ ਸਾਰੇ ਮਰੀਜ਼ਾਂ ਦਾ ਉਹ ਇਲਾਜ ਹੋਵੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ, ਭਾਵੇਂ ਉਹ ਕਿਤੇ ਵੀ ਰਹਿੰਦੇ ਹੋਣ, ਸਮੇਤ ਉਨ੍ਹਾਂ ਲੋਕਾਂ ਦੇ ਮੁਢਲੇ ਇਲਾਜ ਦੇ ਜਿਹੜੇ ਸਾਡੇ ਇਲਾਕੇ ਵਿਚ ਕੰਮ ਕਰਦੇ ਹਨ ਜਾਂ ਆਉਂਦੇ ਹਨ ਅਤੇ ਸਾਡੇ ਸੂਬੇ ਵਿਚ ਰਹਿੰਦੇ ਮਰੀਜ਼ਾਂ ਦੇ ਖਾਸ ਇਲਾਜ ਦੇ।
ਕੰਮ ਕਰਨ ਲਈ ਇੱਕ ਵਧੀਆ ਸਥਾਨ
ਸਾਰਿਆਂ ਵਾਸਤੇ ਦੇਖਭਾਲ ਦਾ ਬੇਮਿਸਾਲ ਅਨੁਭਵ ਮੁਹੱਈਆ ਕਰਵਾਉਣ ਲਈ ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਇੱਕ ਸਮੂਹਕ ਟੀਮ ਵਜੋਂ ਇਕੱਠਿਆਂ ਲਿਆਉਣਾ ਸਾਡਾ ਮਕਸਦ ਹੈ। ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਕੋਲ 29,000 ਤੋਂ ਵੀ ਵੱਧ ਸਟਾਫ਼ ਅਤੇ ਮੈਡੀਕਲ ਸਟਾਫ਼ ਹੈ, 3,000 ਸਰਗਰਮ ਵਾਲੰਟੀਅਰ ਹਨ ਅਤੇ ਵੀ ਸੀ ਐੱਚ. ਰੀਸਰਚ ਇੰਸਟੀਚਿਊਟ ਵਿਖੇ 900 ਤੋਂ ਵੀ ਵੱਧ ਮੁੱਖ ਜਾਂਚਕਰਤਾ ਹਨ ਜੋ ਕਲੀਨਿਕੀ ਅਤੇ ਪੜਤਾਲੀਆ ਰੀਸਰਚ ਕਰਦੇ ਹਨ।
ਊਰਜਾ ਅਤੇ ਵਾਤਾਵਰਣ ਦੀ ਟਿਕਣਯੋਗਤਾ
ਵਾਤਾਵਰਣਕ ਟਿਕਣਯੋਗਤਾ ਹਰ ਕਿਸੇ ਦੀ ਕਹਾਣੀ ਹੈ
ਅਸੀਂ ਧਰਤੀ ਦੀ ਸਿਹਤ, ਜਲਵਾਯੂ ਦੀ ਤਬਦੀਲੀ ਅਤੇ ਇਹ ਯਕੀਨੀ ਬਣਾਉਣ ਵੱਲ ਧਿਆਨ ਦੇ ਰਹੇ ਹਾਂ ਕਿ ਸਮਾਜ ਦੇ ਸਭ ਹਿੱਸੇ ਸਿਹਤ ਸੇਵਾਵਾਂ ਤਕ ਪਹੁੰਚ ਕਰ ਸਕਣ ਅਤੇ ਚੰਗੀ ਸਿਹਤ ਮਾਣ ਸਕਣ।
ਵੀ ਸੀ ਐੱਚ ਵਿਖੇ ਜਾਰੀ ਰਹਿਣ ਯੋਗਤਾਸਾਡੇ ਬਾਰੇ ਵਧੇਰੇ ਜਾਣਕਾਰੀ
ਲੀਡਰਸ਼ਿੱਪ
ਵੀ ਸੀ ਐੱਚ ਦੇ ਸਮਰਪਿਤ ਮੈਡੀਕਲ ਹੈਲਥ ਅਫ਼ਸਰਾਂ (Medical Health Officers), ਸੀਨੀਅਰ ਕਾਰਜਕਾਰੀ ਟੀਮ (Senior Executive Team), ਬੋਰਡ ਔਫ਼ ਡਾਇਰੈਕਟਰਜ਼ (Board of Directors) ਅਤੇ ਹੈਲਥ ਅਥਾਰਿਟੀ ਮੈਡੀਕਲ ਸਲਾਹਕਾਰ ਕਮੇਟੀ ਦੇ ਮੁਖੀਆਂ (Health Authority Medical Advisory Committee chairs) ਨੂੰ ਜਾਣੋ।
ਜਵਾਬਦੇਹੀ
ਕੀ ਸਾਡੀਆਂ ਸੇਵਾਵਾਂ ਤੁਹਾਡੀਆਂ ਜ਼ਰੂਰਤਾਂ ਦੀਆਂ ਪੂਰਤੀ ਕਰਦੀਆਂ ਹਨ, ਇਸ ਨੂੰ ਯਕੀਨੀ ਬਣਾਉਣ ਵਾਸਤੇ ਆਪਣੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ ਅਤੇ ਇਸ ਦੀ ਪੈੜ ਰੱਖਣ ਲਈ ਸਾਡੇ ਵੱਲੋਂ ਕੀਤੇ ਜਾਂਦੇ ਕੰਮ ਬਾਰੇ ਜਾਣੋ।