ਐਮਰਜੰਸੀ ਡਿਪਾਰਟਮੈਂਟ ਕਦੋਂ ਜਾਣਾ ਹੈ

ਗੰਭੀਰ ਜਾਂ ਜਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਹਾਲਤਾਂ ਜਾਂ ਮਾਨਸਿਕ ਸਿਹਤ ਦੀਆਂ ਐਮਰਜੰਸੀਆਂ ਲਈ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ। ਸਾਡੇ ਐਮਰਜੰਸੀ ਡਿਪਾਰਟਮੈਂਟ ਮੈਡੀਕਲ ਸਮੱਸਿਅਵਾਂ ਲਈ ਇਲਾਜ ਦਾ ਸਭ ਤੋਂ ਉਪਰਲਾ ਪੱਧਰ ਪ੍ਰਦਾਨ ਕਰਦੇ ਹਨ ਜਿਵੇਂ ਕਿ:

  • ਕਿਸੇ ਵੱਡੇ ਐਕਸੀਡੈਂਟ ਵਿਚ ਸ਼ਾਮਲ ਹੋਣਾ
  • ਸਾਹ ਲੈਣ ਵਿਚ ਮੁਸ਼ਕਲ ਜਾਂ ਬਹੁਤ ਸਾਹ ਚੜ੍ਹਨਾ
  • ਢਿੱਡ ਜਾਂ ਛਾਤੀ ਵਿਚ ਬਹੁਤ ਜ਼ਿਆਦਾ ਦਰਦ/ਪਰੈਸ਼ਰ
  • ਸਟਰੋਕ ਦੀਆਂ ਨਿਸ਼ਾਨੀਆਂ, ਉਦਾਹਰਣ ਲਈ ਮੂੰਹ ਲਟਕਣਾ, ਬਾਂਹ ਵਿਚ ਕਮਜ਼ੋਰੀ ਜਾਂ ਅਸਪਸ਼ਟ ਉਚਾਰਣ
  • ਬੇਹੋਸ਼ ਹੋਣਾ
  • ਬੇਕਾਬੂ ਖੂਨ ਵਗਣਾ

ਤੁਹਾਡੇ ਪਿਆਰੇ ਨੂੰ ਐਮਰਜੰਸੀ ਵਿਚ ਮਾਨਸਿਕ ਇਲਾਜ ਦੀ ਲੋੜ ਹੋ ਸਕਦੀ ਹੈ ਜੇ:

  • ਉਸ ਵਲੋਂ ਆਪਣੇ ਆਪ ਨੂੰ ਜਾਂ ਹੋਰਨਾਂ ਨੂੰ ਗੰਭੀਰ ਤੌਰ `ਤੇ ਨੁਕਸਾਨ ਪਹੁੰਚਾਏ ਜਾਣ ਦਾ ਖਤਰਾ ਹੈ ਜਾਂ ਉਹ ਅਜਿਹਾ ਕਰਨ ਦੀ ਧਮਕੀ ਦੇ ਰਿਹਾ ਹੈ। ਤੁਸੀਂ ਸੰਕਟ ਵਿਚ ਦਖਲਅੰਦਾਜ਼ੀ ਅਤੇ ਖੁਦਕਸ਼ੀ ਤੋਂ ਰੋਕਥਾਮ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ।
  • ਉਹ ਚੀਜ਼ਾਂ ਦੇਖ ਜਾਂ ਸੁਣ ਰਿਹਾ ਹੈ।
  • ਉਹ ਉਨ੍ਹਾਂ ਚੀਜ਼ਾਂ ਵਿਚ ਯਕੀਨ ਕਰਦਾ ਹੈ ਜਿਹੜੀਆਂ ਸੱਚੀਆਂ ਨਹੀਂ ਹਨ।
  • ਉਹ ਆਪਣੀ ਸੰਭਾਲ ਆਪ ਕਰਨ ਦੇ ਅਯੋਗ ਹੈ ਜਿਵੇਂ ਕਿ ਖਾਣ, ਸੌਣ, ਨਹਾਉਣ, ਬੈੱਡ ਤੋਂ ਉੱਠਣ ਜਾਂ ਕੱਪੜੇ ਬਦਲਣ ਦੇ ਅਯੋਗ ਹੋਣਾ।
  • ਥੈਰੇਪੀ, ਦਵਾਈ ਅਤੇ ਮਦਦ ਨਾਲ ਇਲਾਜ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਅਜੇ ਵੀ ਮੁਸ਼ਕਲ ਆ ਰਹੀ ਹੈ।

 ਉਡੀਕ ਕਰਨ ਦੇ ਸਮੇਂ ਵੱਖ ਵੱਖ ਹੋ ਸਕਦੇ ਹਨ ਜੋ ਕਿ ਸਮੇਂ, ਸਥਾਨ ਅਤੇ ਲੋੜ ਦੇ ਤੁਹਾਡੇ ਪੱਧਰ ਉੱਪਰ ਨਿਰਭਰ ਕਰਦੇ ਹਨ। ਐਮਰਜੰਸੀ ਡਿਪਾਰਟਮੈਂਟ ਵਿਚ ਲੋਕਾਂ ਨੂੰ ਇਸ ਆਧਾਰ `ਤੇ ਦੇਖਿਆ ਜਾਂਦਾ ਹੈ ਕਿ ਉਹ ਕਿੰਨੇ ਜ਼ਖਮੀ ਜਾਂ ਬੀਮਾਰ ਹਨ, ਜਿਸ ਦਾ ਮਤਲਬ ਹੈ ਕਿ ਜ਼ਿਆਦਾ ਬੀਮਾਰ ਲੋਕਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ ਭਾਵੇਂ ਤੁਸੀਂ ਉਨ੍ਹਾਂ ਤੋਂ ਪਹਿਲਾਂ ਹੀ ਕਿਉਂ ਨਾ ਪਹੁੰਚੇ ਹੋਵੋ। ਵੈਨਕੂਵਰ ਕੋਸਟਲ ਹੈਲਥ ਦੇ ਬਹੁਤ ਸਾਰੇ ਹਸਪਤਾਲ 24 ਘੰਟੇ ਐਮਰਜੰਸੀ ਸੇਵਾਵਾਂ ਪ੍ਰਦਾਨ ਕਰਦੇ ਹਨ, ਫਿਰ ਵੀ ਖੁੱਲ੍ਹਣ ਦੇ ਸਮੇਂ ਵੱਖਰੇ ਹੋ ਸਕਦੇ ਹਨ। ਐਮਰਜੰਸੀ ਸੇਵਾਵਾਂ ਲਈ ਖੁੱਲ੍ਹਣ ਦੇ ਸਮਿਆਂ ਦੀ ਤਸਦੀਕ ਕਰਨ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ। ਐਮਰਜੰਸੀ ਡਿਪਾਰਟਮੈਂਟ ਦੇ ਉਡੀਕ ਕਰਨ ਦੇ ਮੌਜੂਦਾ ਸਮੇਂ ਦੇਖੋ। 

ਆਪਣੇ ਨੇੜੇ ਦਾ ਹਸਪਤਾਲ ਲੱਭੋ

ਮਾਨਸਿਕ ਸਿਹਤ ਦੇ ਸੰਕਟ ਲਈ ਵਸੀਲੇ

ਸੰਕਟ ਵਿਚ ਹੋ? ਮੈਡੀਕਲ ਐਮਰਜੰਸੀਆਂ ਅਤੇ ਗੁੰਮਸ਼ੁਦਾ ਵਿਅਕਤੀਆਂ ਲਈ 9-1-1 ਨੂੰ ਫੋਨ ਕਰੋ। ਸੰਕਟ ਜਾਂ ਖੁਦਕਸ਼ੀ ਲਈ, 1 (800) 784-2433 ਨੂੰ ਫੋਨ ਕਰੋ। ਔਨਲਾਈਨਾਂ ਚੋਣਾਂ ਵੀ ਤੁਹਾਡੀ ਮਦਦ ਕਰਨ ਲਈ ਇੱਥੇ ਹਨ:

ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਨੂੰ ਕਦੋਂ ਜਾਣਾ ਹੈ

ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਜ਼ (ਯੂ ਪੀ ਸੀ ਸੀ) ਵਿਚ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਇਕ ਟੀਮ ਮਰੀਜ਼ `ਤੇ ਕੇਂਦਰਿਤ ਇਲਾਜ ਕਰਦੀ ਹੈ, ਜਿਸ ਵਿਚ ਫੈਮਿਲੀ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰਜ਼, ਸੋਸ਼ਲ ਵਰਕਰ ਅਤੇ ਕਲੈਰੀਕਲ ਸਟਾਫ ਸ਼ਾਮਲ ਹਨ

ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਦੇ ਅਰਜੈਂਟ ਪਰ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਸੱਟ ਲੱਗੀ ਹੈ ਅਤੇ/ਜਾਂ ਬੀਮਾਰੀ ਹੈ ਅਤੇ ਉਨ੍ਹਾਂ ਨੂੰ 12-24 ਘੰਟਿਆਂ ਦੇ ਵਿਚ ਵਿਚ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕੁਝ ਸੱਟਾਂ/ਬੀਮਾਰੀਆਂ ਦੀਆਂ ਉਦਾਹਰਣਾਂ ਇਹ ਹਨ ਜਿਨ੍ਹਾਂ ਦਾ ਇਲਾਜ ਯੂ ਪੀ ਸੀ ਸੀ ਵਿਖੇ ਕੀਤਾ ਜਾ ਸਕਦਾ ਹੈ: ਮੋਚਾਂ ਅਤੇ ਖਿੱਚਾਂ, ਜ਼ਿਆਦਾ ਬੁਖਾਰ, ਬਦਤਰ ਹੋ ਰਹੀ ਪੁਰਾਣੀ ਬੀਮਾਰੀ, ਮਾਮੂਲੀ ਇਨਫੈਕਸ਼ਨਾਂ, ਅਤੇ  ਨਵੀਂ ਜਾਂ ਵਧ ਰਹੀ ਦਰਦ।

ਯੂ ਪੀ ਸੀ ਸੀ ਟੀਮ –ਆਧਾਰਿਤ ਰੋਜ਼ਮਰਾ ਦਾ ਇਲਾਜ ਪ੍ਰਦਾਨ ਕਰਦੇ ਹਨ। ਉਹ ਉਦੋਂ ਜ਼ਰੂਰੀ ਇਲਾਜ ਕਰਦੇ ਹਨ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਦੇਖਣ ਦੇ ਅਯੋਗ ਹੁੰਦੇ ਹੋ ਅਤੇ ਤੁਹਾਡੀ ਸੱਟ/ਬੀਮਾਰੀ ਐਮਰਜੰਸੀ ਵਿਚ ਇਲਾਜ ਕੀਤੇ ਜਾਣ ਦੀ ਮੰਗ ਨਹੀਂ ਕਰਦੀ। ਜੇ ਤੁਹਾਡੀ ਕੋਈ ਖਤਰਨਾਕ ਜਾਂ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀ ਹਾਲਤ ਹੋਵੇ ਤਾਂ ਕਿਰਪਾ ਕਰਕੇ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ।

ਐਮਰਜੰਸੀ ਡਿਪਾਰਟਮੈਂਟ ਬਾਰੇ ਆਮ ਪੁੱਛੇ ਜਾਣ ਵਾਲੇ ਸਵਾਲ

  • ਮੈਨੂੰ ਐਮਰਜੰਸੀ ਡਿਪਾਰਟਮੈਂਟ ਨੂੰ ਕੀ ਲਿਆਉਣਾ ਚਾਹੀਦਾ ਹੈ?

    ਜੇ ਸੰਭਵ ਹੋਵੇ ਤਾਂ ਫੋਟੋ ਵਾਲੀ ਆਈ ਡੀ,  ਬੀ ਸੀ ਸਰਵਿਸਿਸ਼ ਕਾਰਡ ਜਾਂ ਕੇਅਰ ਕਾਰਡਅਤੇ ਲਈਆਂ ਜਾ ਰਹੀਆਂ ਕੋਈ ਵੀ ਦਵਾਈਆਂ ਦੀ ਲਿਸਟ ਨਾਲ ਲਿਆਉ। ਜੇ ਉਪਲਬਧ ਹੋਣ ਤਾਂ ਕਿਰਪਾ ਕਰਕੇ ਮੈਡੀਕਲ ਆਰਡਰਜ਼ ਔਫ ਸਕੋਪ ਔਫ ਟ੍ਰੀਟਮੈਂਟ (ਐੱਮ ਓ ਐੱਸ ਟੀ) ਫਾਰਮ ਵੀ ਲਿਆਉ ਜਾਂ ਪਰਿਵਾਰ ਦਾ ਕੋਈ ਮੈਂਬਰ ਲਿਆਵੇ।

    ਅਸੀਂ ਐਮਰਜੰਸੀ ਡਿਪਾਰਟਮੈਂਟ ਨੂੰ ਨਿੱਜੀ ਚੀਜ਼ਾਂ ਜਾਂ ਕੀਮਤੀ ਚੀਜ਼ਾਂ ਘੱਟ ਤੋਂ ਘੱਟ ਲਿਆਉਣ ਦਾ ਸੁਝਾਅ ਵੀ ਦਿੰਦੇ ਹਾਂ।

  • ਮੇਰੇ ਐਮਰਜੰਸੀ ਡਿਪਾਰਟਮੈਂਟ ਵਿਚ ਪਹੁੰਚਣ `ਤੇ ਕੀ ਹੁੰਦਾ ਹੈ?

    • ਤੁਹਾਡੇ ਪਹੁੰਚਣ `ਤੇ ਐਮਰਜੰਸੀ ਡਿਪਾਰਟਮੈਂਟ (ਈ.ਡੀ.) ਦੀ ਟ੍ਰੀਆਜ ਨਰਸ ਤੁਹਾਨੂੰ ਦੇਖੇਗੀ ਅਤੇ ਤੁਹਾਨੂੰ ਤੁਹਾਡੀਆਂ ਨਿਸ਼ਾਨੀਆਂ ਬਾਰੇ ਪੁੱਛੇਗੀ ਅਤੇ ਤੁਹਾਡੇ ਸਰੀਰ ਦੇ ਮੁਢਲੇ ਲੱਛਣ ਚੈੱਕ ਕਰੇਗੀ। ਨਰਸ ਲਈ ਆਪਣੀ ਫੋਟੋ ਵਾਲੀ ਆਈ ਡੀ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰ ਕਾਰਡ ਅਤੇ ਆਪਣੀਆਂ ਮੌਜੂਦਾ ਦਵਾਈਆਂ ਦੀ ਲਿਸਟ ਤਿਆਰ ਰੱਖੋ।
    • ਐਮਰਜੰਸੀ ਡਿਪਾਰਟਮੈਂਟ ਵਿਚ ਲੋਕਾਂ ਨੂੰ ਇਸ ਚੀਜ਼ ਦੇ ਆਧਾਰ `ਤੇ ਦੇਖਿਆ ਜਾਂਦਾ ਹੈ ਕਿ ਉਹ ਕਿੰਨੇ ਜ਼ਖਮੀ ਜਾਂ ਬੀਮਾਰ ਹਨ। ਇਸ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਬੀਮਾਰ ਲੋਕਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ ਭਾਵੇਂ ਕਿ ਤੁਸੀਂ ਉਨ੍ਹਾਂ ਤੋਂ ਪਹਿਲਾਂ ਵੀ ਪਹੁੰਚੇ ਹੋਵੋ।
    • ਇਹ ਜਾਣੋ ਕਿ ਤੁਹਾਡੇ ਫੈਮਿਲੀ ਡਾਕਟਰ ਤੋਂ ਮੈਡੀਕਲ ਰਿਕਾਰਡ ਐਮਰਜੰਸੀ ਡਿਪਾਰਟਮੈਂਟ ਵਿਚ ਉਪਲਬਧ ਨਹੀਂ ਹੁੰਦੇ। ਐਮਰਜੰਸੀ ਡਾਕਟਰਾਂ ਕੋਲ ਸਿਰਫ ਤੁਹਾਡੀਆਂ ਉਸ ਹਸਪਤਾਲ ਨੂੰ ਪਿਛਲੀਆਂ ਵਿਜ਼ਟਾਂ ਦੀ ਮੈਡੀਕਲ ਹਿਸਟਰੀ ਬਾਰੇ ਹੀ ਜਾਣਕਾਰੀ ਹੁੰਦੀ ਹੈ।
    • ਐਮਰਜੰਸੀ ਡਿਪਾਰਟਮੈਂਟ ਦੇ ਮੁਲਾਜ਼ਮ ਵੱਧ ਤੋਂ ਵੱਧ ਉੱਚ ਪੱਧਰ ਦਾ ਇਲਾਜ ਕਰਨ ਲਈ ਵਚਨਬੱਧ ਹਨ। ਬੀਮਾਰੀ ਦਾ ਪਤਾ ਲਾਉਣ ਅਤੇ ਤੁਹਾਡਾ ਇਲਾਜ ਕਰਨ ਵਿਚ ਆਪਣੀ ਮਦਦ ਲਈ ਟੈੱਸਟਾਂ ਦੇ ਨਤੀਜਿਆਂ, ਅਰਥਾਂ, ਸਲਾਹ-ਮਸ਼ਵਰਿਆਂ ਲਈ ਉਡੀਕ ਕਰਨ ਵੇਲੇ ਅਸੀਂ ਤੁਹਾਡੇ ਤੋਂ ਧੀਰਜ ਰੱਖਣ ਦੀ ਮੰਗ ਕਰਦੇ ਹਾਂ।
  • ਐਮਰਜੰਸੀ ਡਿਪਾਰਟਮੈਂਟ ਤੋਂ ਘਰ ਜਾਣ ਲਈ ਮੇਰੇ ਤਿਆਰ ਹੋਣ ਵੇਲੇ ਕੀ ਹੁੰਦਾ ਹੈ?

    • ਇਹ ਪਲੈਨ ਬਣਾਉਣ ਵਿਚ ਮਦਦ ਲਈ ਤੁਹਾਡੀ ਹੈਲਥ ਕੇਅਰ ਟੀਮ ਤੁਹਾਡੇ ਨਾਲ ਕੰਮ ਕਰੇਗੀ ਕਿ ਤੁਸੀਂ ਕਦੋਂ ਘਰ ਜਾਉਗੇ
    • ਤੁਹਾਡਾ ਡਾਕਟਰ ਤੁਹਾਨੂੰ ਦਵਾਈ ਲਈ ਪਰਚੀ ਲਿਖ ਕੇ ਦੇ ਸਕਦਾ ਹੈ ਅਤੇ ਇਕ ਨਰਸ ਤੁਹਾਨੂੰ ਇਹ ਦੱਸੇਗੀ ਕਿ ਦਵਾਈ ਕਿਵੇਂ ਲੈਣੀ ਹੈ।
    • ਤੁਹਾਨੂੰ ਘਰ ਲਿਜਾਣ ਜਾਂ ਤੁਹਾਡੇ ਨਾਲ ਜਾਣ ਲਈ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ।
    • ਤੁਹਾਡੀ ਹੈਲਥ ਕੇਅਰ ਟੀਮ ਉਸ ਵਾਧੂ ਸੰਭਾਲ ਦਾ ਤਾਲਮੇਲ ਕਰਨ ਲਈ ਤੁਹਾਡੇ ਨਾਲ ਕੰਮ ਕਰੇਗੀ ਜਿਸ ਦੀ ਲੋੜ ਹੋ ਸਕਦੀ ਹੈ, ਜਿਵੇਂ ਕਿ ਹੋਮ ਐਂਡ ਕਮਿਊਨਟੀ ਕੇਅਰ ਸਰਵਿਸਿਜ਼, ਕਿਸੇ ਹੋਰ ਹਸਪਤਾਲ ਵਿਚ ਇਲਾਜ ਜਾਂ ਰੀਹੈਬਲੀਟੇਸ਼ਨ ਦੀਆਂ ਸੇਵਾਵਾਂ।  

ਨਰਸ ਦੀ ਸਲਾਹ ਅਤੇ ਸਿਹਤ ਬਾਰੇ ਆਮ ਜਾਣਕਾਰੀ

ਸਿਹਤ ਬਾਰੇ ਭਰੋਸੇਯੋਗ ਸਲਾਹ ਲਈ  ਹੈਲਥਲਿੰਕ ਬੀ ਸੀ ਨੂੰ 8-1-1  `ਤੇ (ਬੋਲ਼ੇ ਅਤੇ ਉੱਚਾ ਸੁਣਨ ਵਾਲੇ ਲੋਕਾਂ ਲਈ 7-1-1 ) ਫੋਨ ਕਰੋ।

ਇਸ ਮੁਫਤ, 24 ਘੰਟੇ ਖੁੱਲ੍ਹੀ ਰਹਿਣ ਵਾਲੀ ਗੈਰ-ਐਮਰਜੰਸੀ ਟੈਲੀਫੋਨ ਸਰਵਿਸ ਵਿਚ ਟਰੇਂਡ ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਡਾਇਟੀਸ਼ਨਾਂ ਦਾ ਸਟਾਫ ਹੁੰਦਾ ਹੈ ਜੋ ਕਿ ਸਿਹਤ ਨਾਲ ਸੰਬੰਧਿਤ ਤੁਹਾਡੇ ਸਵਾਲਾਂ ਦੇ ਜਵਾਬ 130 ਨਾਲੋਂ ਜ਼ਿਆਦਾ ਬੋਲੀਆਂ ਵਿਚ ਅਨੁਵਾਦ ਦੀਆਂ ਸੇਵਾਵਾਂ ਨਾਲ ਦੇਣ ਵਿਚ ਮਦਦ ਕਰ ਸਕਦੇ ਹਨ।

ਸਿਹਤ ਦੀ ਆਮ ਜਾਣਕਾਰੀ ਲਈ ਤੁਸੀਂ ਆਪਣੇ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਨੂੰ ਵੀ ਫੋਨ ਕਰ ਸਕਦੇ ਹੋ। ਜੇ ਤੁਸੀਂ ਜ਼ਰੂਰੀ ਦਵਾਈ ਭਰਾਉਣੀ ਹੈ ਤਾਂ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ। ਉਹ ਥੋੜ੍ਹੀ ਦਵਾਈ ਅਤੇ ਹੋਰ ਸਲਾਹ ਦੇ ਸਕਦੇ ਹਨ।

ਵੈਨਕੂਵਰ ਕੋਸਟਲ ਹੈਲਥ ਦੇ ਹਸਪਤਾਲਾਂ ਦੇ ਸਥਾਨ

ਇਲਾਕੇ ਵਿਚਲੇ ਹਰ ਹਸਪਤਾਲ ਦੇ ਸਥਾਨ ਅਤੇ ਉਸ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੇਰਵੇ ਦੇਖੋ ਜਾਂ ਆਪਣੇ ਨੇੜੇ ਕੋਈ ਹਸਪਤਾਲ ਲੱਭਣ ਲਈ ਫਾਈਂਡ ਏ ਲੋਕੇਸ਼ਨ ਸਰਚ ਦੀ ਵਰਤੋਂ ਕਰੋ।