ਕੁਆਲਟੀ ਵਾਲੀ ਸੰਭਾਲ ਪ੍ਰਦਾਨ ਕਰਨਾ ਸਾਡੇ ਵਲੋਂ ਕੀਤੀ ਜਾਂਦੀ ਹਰ ਚੀਜ਼ ਦੇ ਕੇਂਦਰ ਵਿੱਚ ਹੈ।
ਉੱਚ ਕੁਆਲਟੀ ਵਾਲੀ, ਸਭਿਆਚਾਰਕ ਤੌਰ `ਤੇ ਸੁਰੱਖਿਅਤ ਸੰਭਾਲ ਸਭ ਤੋਂ ਚੰਗੀ ਤਰ੍ਹਾਂ ਉਦੋਂ ਸਿਰੇ ਚੜ੍ਹਦੀ ਹੈ ਜਦੋਂ ਤੁਸੀਂ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ, ਸੰਭਾਲ ਵਿੱਚ ਸਾਡੇ, ਆਪਣੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ, ਨਾਲ ਭਾਈਵਾਲ ਬਣਦੇ ਹੋ।
“ਜਿਨ੍ਹਾਂ ਲੋਕਾਂ ਦੀ ਅਸੀਂ ਸੰਭਾਲ ਕਰਦੇ ਹਾਂ ਉਨ੍ਹਾਂ ਦੇ ਤਜਰਬੇ ਉੱਪਰ ਹਰ ਉਸ ਸੰਪਰਕ ਦਾ ਅਸਰ ਪੈਂਦਾ ਹੈ ਜਿਹੜਾ ਉਨ੍ਹਾਂ ਦਾ ਸਾਡੇ ਨਾਲ ਹੁੰਦਾ ਹੈ। ਹਰ ਕੋਈ ਬਿਹਤਰ ਤਜਰਬੇ ਲਈ ਯੋਗਦਾਨ ਵਿਚ ਹਿੱਸਾ ਪਾਉਂਦਾ ਹੈ ਅਤੇ ਚੰਗੀ ਅਹਿਮੀਅਤ ਵਾਲੇ ਅਸਰ ਦਾ ਸਾਨੂੰ ਸਾਰਿਆਂ ਨੂੰ ਫਾਇਦਾ ਹੁੰਦਾ ਹੈ।”
Vivian Eliopoulos, ਪ੍ਰੈਜ਼ੀਡੈਂਟ ਅਤੇ ਸੀ ਈ ਓ ਵੈਨਕੂਵਰ ਕੋਸਟਲ ਹੈਲਥ
“ਅਸੀਂ ਆਪਣੇ ਇਲਾਕੇ ਵਿਚ ਆਦਿਵਾਸੀ ਲੋਕਾਂ ਦੀ ਸਭਿਆਚਾਰਕ ਤੌਰ `ਤੇ ਸੁਰੱਖਿਅਤ ਸਿਹਤ ਸੰਭਾਲ ਤੱਕ ਪਹੁੰਚ ਵਿਚ ਸੁਧਾਰ ਕਰਨ ਲਈ ਵਚਨਬੱਧ ਹਾਂ ਅਤੇ ਅਸੀਂ ਇਹ ਮੰਨਦੇ ਹਾਂ ਕਿ ਸੁਲ੍ਹਾ-ਸਫਾਈ ਅਤੇ ਤੰਦਰੁਸਤੀ ਲਈ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਲੋੜ ਹੈ।”
Leslie Bonshor, ਵਾਈਸ ਪ੍ਰੈਜ਼ੀਡੈਂਟ ਔਫ ਇਨਡਿਜਨੈੱਸ ਹੈਲਥ, ਵੈਨਕੂਵਰ ਕੋਸਟਲ ਹੈਲਥ
ਤੁਹਾਡੀ ਸੰਭਾਲ ਬਾਰੇ ਤੁਹਾਡੇ ਵਲੋਂ ਮਿਲੀ ਫੀਡਬੈਕ ਸਾਡੇ ਲਈ ਮਹੱਤਵਪੂਰਨ ਹੈ।
ਤੁਹਾਡੇ ਵਲੋਂ ਮਿਲੀ ਫੀਡਬੈਕ ਮਰੀਜ਼ਾਂ, ਵਸਨੀਕਾਂ, ਪਰਿਵਾਰਾਂ ਅਤੇ ਸੰਭਾਲ ਪ੍ਰਦਾਨ ਕਰਨ ਵਾਲਿਆਂ ਲਈ ਤਜਰਬੇ ਨੂੰ ਵਧੀਆ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ। ਅਸੀਂ ਤੁਹਾਨੂੰ ਸਾਡੇ ਨਾਲ ਆਪਣੀ ਫੀਡਬੈਕ ਸਾਂਝੀ ਕਰਨ ਲਈ ਉਤਸ਼ਾਹਤ ਕਰਦੇ ਹਾਂ।