Rendering of the new Paul Myers Tower at Lions Gate Hospital

ਲਾਇਨਜ਼ ਗੇਟ ਹਸਪਤਾਲ ਵਿਖੇ ਪੌਲ ਮਾਇਰਸ ਟਾਵਰ

ਲਾਇਨਜ਼ ਗੇਟ ਹਸਪਤਾਲ (LGH) ਵਿਖੇ ਨਵੇਂ ਐਕੀਊਟ ਕੇਅਰ ਪੌਲ ਮਾਇਰਸ ਟਾਵਰ (Paul Myers Tower) 2024 ਦੇ ਪਤਝੜ ਵਿੱਚ ਪੂਰਾ ਹੋਣ ਦੀ ਉਮੀਦ ਹੈ, ਅਤੇ ਮਾਰਚ 2025 ਵਿੱਚ ਮਰੀਜ਼ਾਂ ਨੂੰ ਦੇਖਿਆ ਜਾਵੇਗਾ। ਇਹ ਟਾਵਰ ਛੇ ਮੰਜ਼ਿਲਾਂ ਦਾ ਹੋਵੇਗਾ ਜਿਸ ਵਿੱਚ ਅਡਵਾਂਸਡ ਟੈਕਨਾਲੋਜੀ ਨਾਲ ਦੇਖਭਾਲ ਨੂੰ ਬਿਹਤਰ ਬਣਾਇਆ ਜਾ ਸਕੇਗਾ ਅਤੇ ਇਲਾਜ ਅਤੇ ਤੰਦਰੁਸਤੀ ਲਈ ਹੋਰ ਹਰੀਆਂ-ਭਰੀਆਂ ਥਾਵਾਂ ਹੋਣਗੀਆਂ। Squamish ਅਤੇ Tsleil-Waututh Nations ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ, ਇੱਥੇ “House of Elders” ਅਤੇ ਇੱਕ ਪਵਿੱਤਰ ਥਾਂ ਸਮੇਤ ਸੱਭਿਆਚਾਰਕ ਸਮਾਰੋਹਾਂ ਲਈ ਥਾਂਵਾਂ ਹੋਣਗੀਆਂ, ਇੱਕ ਰੂਫਟੌਪ ਬਗੀਚਾ ਮਰੀਜ਼ਾਂ, ਪਰਿਵਾਰਾਂ ਅਤੇ ਸਟਾਫ ਲਈ ਖੁੱਲ੍ਹਾ ਹੋਵੇਗਾ।

Rendering of the new Paul Myers Tower at Lions Gate Hospital

ਲਾਇਨਜ਼ ਗੇਟ ਹਸਪਤਾਲ ਵਿਖੇ ਨਵੇਂ ਪੌਲ ਮਾਇਰਸ ਟਾਵਰ ਦੀ ਪੇਸ਼ਕਾਰੀ

ਇਸ ਨਵੇਂ ਟਾਵਰ ਵਿੱਚ ਮਰੀਜ਼ਾਂ ਲਈ 108 ਕਮਰੇ, ਅੱਠ ਅਤਿ-ਆਧੁਨਿਕ ਓਪਰੇਟਿੰਗ ਕਮਰੇ, 39 ਪ੍ਰੀ-ਆਪਰੇਟਿਵ ਅਤੇ ਪੋਸਟ-ਆਪਰੇਟਿਵ ਥਾਂਵਾਂ, ਇੱਕ ਮੈਡੀਕਲ ਰੀਪ੍ਰੋਸੈਸਿੰਗ ਵਿਭਾਗ ਅਤੇ ਨਵੇਂ ਆਊਟਪੇਸ਼ਐਂਟ ਕਲੀਨਿਕ ਸਪੇਸ ਸ਼ਾਮਲ ਹੋਣਗੇ। 

ਨਵੇਂ ਪੌਲ ਮਾਇਰਸ ਟਾਵਰ ਲਈ ਵਰਤੀ ਜਾਣ ਵਾਲੀ ਸਮੱਗਰੀ ਇੱਕ ਔਸਤ ਕੈਨੇਡੀਅਨ ਇਮਾਰਤ ਦੇ ਮੁਕਾਬਲੇ ਕਾਰਬਨ ਪ੍ਰਦੂਸ਼ਣ ਨੂੰ 14 ਪ੍ਰਤੀਸ਼ਤ ਘਟਾ ਦੇਵੇਗੀ, ਜੋ ਕਿ 1,266 ਟਨ ਕਾਰਬਨ ਨਿਕਾਸ, ਜਾਂ 20,000 ਰੁੱਖ ਲਗਾਉਣ ਦੇ ਬਰਾਬਰ ਹੈ।

VCH ਨਵੀਆਂ ਇਮਾਰਤਾਂ, ਮੁਰੰਮਤ ਅਤੇ ਮੌਜੂਦਾ ਫੈਸੀਲਿਟੀਆਂ ਵਿੱਚ ਸੁਧਾਰਾਂ ਅਤੇ ਨਵੀਂ ਤਕਨਾਲੋਜੀ ਅਤੇ ਮੈਡੀਕਲ ਸਾਜ਼ੋ-ਸਮਾਨ ਵਿੱਚ ਵੀ LGH ਵਿਖੇ ਨਿਵੇਸ਼ ਕਰ ਰਿਹਾ ਹੈ।

14%

ਨਵੇਂ ਪੌਲ ਮਾਇਰਸ ਟਾਵਰ ਲਈ ਵਰਤੀ ਜਾਣ ਵਾਲੀ ਸਮੱਗਰੀ ਇੱਕ ਔਸਤ ਕੈਨੇਡੀਅਨ ਇਮਾਰਤ ਦੇ ਮੁਕਾਬਲੇ ਕਾਰਬਨ ਪ੍ਰਦੂਸ਼ਣ ਨੂੰ 14 ਪ੍ਰਤੀਸ਼ਤ ਘਟਾ ਦੇਵੇਗੀ

20,000

ਜੋ ਕਿ 1,266 ਟਨ ਕਾਰਬਨ ਨਿਕਾਸ, ਜਾਂ 20,000 ਰੁੱਖ ਲਗਾਉਣ ਦੇ ਬਰਾਬਰ ਹੈ।

ਰਿਚਮੰਡ ਹਸਪਤਾਲ ਦੇ ਮੁੜ ਵਿਕਾਸ ਦੀ ਪ੍ਰਗਤੀ

ਰਿਚਮੰਡ ਹਸਪਤਾਲ (RH) ਇੱਕ ਨੌਂ ਮੰਜ਼ਿਲਾ ਐਕੀਊਟ ਕੇਅਰ ਟਾਵਰ, ਯੁਰਕੋਵਿਚ ਫੈਮਿਲੀ ਪੈਵੇਲੀਅਨ (Yurkovich Family Pavilion) ਬਣਾ ਰਿਹਾ ਹੈ, ਜਿਸ ਵਿੱਚ ਹੋਰ ਵੱਡਾ ਐਮਰਜੈਂਸੀ ਵਿਭਾਗ ਅਤੇ ਸ਼ੌਰਟ-ਸਟੇ ਪੀਡੀਆਟ੍ਰਿਕ (ਬੱਚਿਆਂ ਦੇ ਇਲਾਜ ਲਈ ਥੋੜ੍ਹੇ ਸਮੇਂ ਰਹਿਣ ਲਈ ਥਾਂ), ਔਪਰੇਟਿੰਗ ਅਤੇ ਪ੍ਰੋਸੀਜਰ ਲਈ ਵਧੇਰੇ ਕਮਰੇ, ਇੱਕ ਇੰਟੈਂਸਿਵ ਕੇਅਰ ਯੂਨਿਟ; ਇੱਕ ਪੂਰੀ ਤਰ੍ਹਾਂ ਲੈਸ ਮੈਡੀਕਲ ਇਮੇਜਿੰਗ ਵਿਭਾਗ; ਅਤੇ ਇੱਕ ਫਾਰਮੇਸੀ ਸ਼ਾਮਲ ਹਨ।

ਹੋਰ ਹਸਪਤਾਲ ਸੁਧਾਰਾਂ ਵਿੱਚ ਸ਼ਾਮਲ ਹਨ: 

  • ਇੱਕ ਨਵੇਂ UBC ਫੈਕਲਟੀ ਔਫ ਮੈਡੀਸਨ ਮੈਡੀਕਲ ਐਜੁਕਸ਼ਨ ਸੈਂਟਰ ਦਾ ਨਿਰਮਾਣ ਕਰਨਾ
  • ਰਿਚਮੰਡ ਹਸਪਤਾਲ ਵਿੱਚ ਇੱਕ ਅੰਤਰਿਮ ਸਾਇਕੈਟ੍ਰਿਕ ਅਸੈਸਮੈਂਟ ਯੂਨਿਟ ਦਾ ਨਿਰਮਾਣ ਕਰਨਾ

ਰਿਚਮੰਡ ਵਿੱਚ ਨਵਾਂ ਲੌਂਗ-ਟਰਮ ਕੇਅਰ ਹੋਮ ਆ ਰਿਹਾ ਹੈ

ਵੈਨਕੂਵਰ ਕੋਸਟਲ ਹੈਲਥ (VCH) 150 ਤੋਂ ਵੱਧ ਬੈਡਾਂ ਵਾਲਾ ਇੱਕ ਨਵਾਂ ਕੇਅਰ ਹੋਮ ਬਣਾਉਣ ਲਈ ਤਿਆਰ ਹੋਣ ਨਾਲ ਰਿਚਮੰਡ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਧੇਰੇ ਲੋਕਾਂ ਨੂੰ ਉੱਚ-ਗੁਣਵੱਤਾ ਵਾਲੀ ਲੌਂਗ-ਟਰਮ ਕੇਅਰ ਤੱਕ ਪਹੁੰਚ ਹੋਵੇਗੀ। ਰਿਚਮੰਡ ਲਾਇਨਜ਼ ਮੇਨਰ-ਫੈਂਟੀਮੈਨ (Richmond Lions Manor-Fentiman) ਦੇਖਭਾਲ ਦਾ ਇੱਕ ਨਵਾਂ ਅੱਠ-ਮੰਜ਼ਲਾ ਕੈਂਪਸ ਹੋਵੇਗਾ ਅਤੇ ਕੁੱਲ 144 ਲੌਂਗ-ਟਰਮ ਕੇਅਰ ਵਾਲੇ ਬੈਡ ਅਤੇ 14 ਹੌਸਪਿਸ ਬੈੱਡਾਂ ਦੀ ਪੇਸ਼ਕਸ਼ ਕਰੇਗਾ।

ਵੈਨਕੂਵਰ ਜਨਰਲ ਹਸਪਤਾਲ ਓਪਰੇਟਿੰਗ ਰੂਮ ਨਵੀਨੀਕਰਨ ਪ੍ਰੋਜੈਕਟ

ਮਈ 2021 ਵਿੱਚ, VCH ਨੇ VGH ਓਪਰੇਟਿੰਗ ਰੂਮ ਰੀਨਿਊਅਲ ਪ੍ਰੋਜੈਕਟ (Operating Room Renewal Project) ਦੇ ਫੇਜ਼ 1 ਨੂੰ ਪੂਰਾ ਕੀਤਾ, ਜਿਸ ਵਿੱਚ 16 ਨਵੇਂ ਓਪਰੇਟਿੰਗ ਰੂਮ ਅਤੇ ਇੱਕ 40-ਬੇ ਪ੍ਰੀ-ਓਪਰੇਟਿਵ ਅਤੇ ਪੋਸਟ ਰਿਕਵਰੀ ਥਾਂਵਾਂ ਸ਼ਾਮਲ ਹਨ। ਫੇਜ਼ 2 ਦੌਰਾਨ, VCH 15 ਨਵੇਂ ਓਪਰੇਟਿੰਗ ਰੂਮ ਅਤੇ 38 ਨਵੇਂ ਪੈਰੀਓਪਰੇਟਿਵ ਮਰੀਜ਼ ਬੇਅ ਖੋਲ੍ਹੇਗਾ, ਨਤੀਜੇ ਵਜੋਂ ਫਿਲ ਅਤੇ ਜੈਨੀ ਗਗਲਾਰਡੀ ਸਰਜੀਕਲ ਸੈਂਟਰ (Phil and Jennie Gaglardi Surgical Centre) ਵਿੱਚ 32 ਨਵੇਂ ਓਪਰੇਟਿੰਗ ਰੂਮ ਹੋਣਗੇ।

  • ਵਿਸਤ੍ਰਿਤ ਡਿਜ਼ਾਈਨ ਦਾ ਅੰਤਿਮ ਰੂਪ
  • ਅੰਤਿਮ ਇੰਟੀਰੀਅਰ ਡਿਜ਼ਾਇਨ ਦਾ ਨਮੂਨਾ- ਰੰਗ ਅਤੇ ਇਸਤੇਮਾਲ ਕੀਤੇ ਗਏ ਹੋਰ ਮੈਟੀਰੀਅਲ
  • PACU ਸਵਿੰਗ ਸਪੇਸ ਹੁਣ ਵਾਧੇ ਦੀ ਵਰਤੋਂ ਲਈ ਤਿਆਰ ਹੈ ਅਤੇ ICU ਇਨੇਬਲਿੰਗ ਪ੍ਰੋਜੈਕਟ ਦੌਰਾਨ ਥਾਂ ਸਹਾਇਤਾ ਲਈ ਤਿਆਰ ਹੋਵੇਗੀ।
  • VGH ਹੈਲੀਪੈਡ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਧੀਨ;
  • VGH ਵਿਖੇ ਨਵਾਂ 3T MRI ਉਪਕਰਣ ਅਤੇ ਨਵੀਨਤਮ ਤਕਨਾਲੋਜੀ ਦੇ ਲਾਭ
  • ਭੋਜਨ ਸੇਵਾਵਾਂ ਦਾ ਇੱਕ ਪ੍ਰੋਜੈਕਟ ਬਸੰਤ 2024 ਵਿੱਚ ਪੂਰਾ ਹੋ ਜਾਵੇਗਾ, ਜਿਸਦੇ ਨਤੀਜੇ ਵਜੋਂ ਦਾਖਲ ਮਰੀਜ਼ਾਂ ਲਈ ਭੋਜਨ ਸੇਵਾਵਾਂ ਦਾ ਇੱਕ ਨਵਾਂ ਡਿਲੀਵਰੀ ਮਾਡਲ ਉਪਲਬਧ ਹੋਵੇਗਾ।

Sechelt I shíshálh ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਕੀਤੇ ਗਏ ਅੱਪਗ੍ਰੇਡ

ਸਨਸ਼ਾਈਨ ਕੋਸਟ 'ਤੇ ਐਮਰਜੈਂਸੀ ਸਿਹਤ-ਸੰਭਾਲ ਸੇਵਾਵਾਂ ਵਿੱਚ ਵਾਧਾ ਕਰਨ ਲਈ  Sechelt I shíshálh ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ (ED) ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਹ ਅੱਪਗ੍ਰੇਡ ਮਰੀਜ਼ਾਂ ਦੀ ਦੇਖਭਾਲ, ਸੁਰੱਖਿਆ ਅਤੇ ਸਹਿਯੋਗ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ  Sechelt I  shíshálh  ਹਸਪਤਾਲ ਵਿੱਚ ਐਮਰਜੈਂਸੀ ਦੇਖਭਾਲ ਤੱਕ ਪਹੁੰਚਣ ਵਾਲੇ ਇੰਡੀਜਨਸ ਮਰੀਜ਼ਾਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਨਗੇ। 

ਅੱਪਗਰੇਡ ਕੀਤੇ ED ਦੇ 2024 ਵਿੱਚ ਪੂਰਾ ਹੋਣ ਦਾ ਅਨੁਮਾਨ ਹੈ, ਅਤੇ ਇੱਥੇ ਇੱਕ ਨਵਾਂ ਸਮਰਪਿਤ ਮਾਨਸਿਕ ਸਿਹਤ ਮੁਲਾਂਕਣ ਰੂਮ ਅਤੇ ਵਧੇਰੇ ਲੁਕਾਅ ਲਈ ਟ੍ਰੀਆਜ ਦੀ ਥਾਂ, ਅਤੇ ਇੰਡੀਜਨਸ ਮਰੀਜ਼ਾਂ ਅਤੇ ਪਰਿਵਾਰਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਥਾਵਾਂ ਹੋਣਗੀਆਂ।

ਨਵਾਂ CT ਸਕੈਨਰ Squamish ਵਿੱਚ ਅੱਡਵਾਂਸਡ ਡਾਇਗਨੌਸਟਿਕਸ ਲਿਆਉਂਦਾ ਹੈ

ਸੀ ਟੂ ਸਕਾਈ ਖੇਤਰ ਦੇ ਲੋਕਾਂ ਨੂੰ ਛੇਤੀ ਹੀ ਸਕੁਆਮਿਸ਼ ਜਨਰਲ ਹਸਪਤਾਲ (SGH) ਵਿਖੇ ਇੱਕ ਨਵੇਂ ਅਤਿ-ਆਧੁਨਿਕ ਕੰਪਿਊਟਿਡ ਟੋਮੋਗ੍ਰਾਫੀ (CT) ਸਕੈਨਰ ਤੋਂ ਲਾਭ ਹੋਵੇਗਾ। ਇੱਕ CT ਸਕੈਨਰ ਡਾਇਗਨੌਸਟਿਕ ਉਪਕਰਣ ਹੈ ਜੋ ਸਰੀਰ ਦੀ ਅੰਦਰੂਨੀ ਬਣਤਰ ਅਤੇ ਅੰਗਾਂ ਦੀਆਂ ਸਹੀ, ਵਿਸਤ੍ਰਿਤ ਤਸਵੀਰਾਂ ਬਣਾਉਣ ਲਈ ਐਕਸ-ਰੇ ਨੂੰ ਅੱਡਵਾਂਸਡ ਕੰਪਿਊਟਰ-ਪ੍ਰੋਸੈਸਿੰਗ ਤਕਨਾਲੋਜੀ ਨਾਲ ਜੋੜਦਾ ਹੈ।

ਇਹ ਨਵਾਂ CT ਸਕੈਨਰ, ਜੋ ਕਿ 2025 ਤੱਕ ਉਪਲਬਧ ਹੋਣ ਦੀ ਉਮੀਦ ਹੈ, ਸਮੇਂ ਸਿਰ ਡਾਇਗਨੌਸਟਿਕ ਇਮੇਜਿੰਗ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਜਿਸ ਨਾਲ ਉੱਚ-ਗੁਣਵੱਤਾ ਵਾਲੀ ਦੇਖਭਾਲ, ਮਰੀਜ਼ਾਂ ਦੇ ਬਿਹਤਰ ਨਤੀਜੇ ਅਤੇ ਬਿਹਤਰ ਸਿਹਤ-ਸੰਭਾਲ ਉਪਲਬਧ ਕੀਤੀ ਜਾ ਸਕੇਗੀ।