Resident holding an inclusive Pride flag to virtually celebrate the 2023 Vancouver Pride Parade and Festival.

ਇਹ ਵਿਸ਼ੇਸ਼ ਦੇਖਭਾਲ ਉਹਨਾਂ ਨੌਜਵਾਨਾਂ ਅਤੇ ਲੋਕਾਂ ਲਈ ਵਿਆਪਕ ਜਿਨਸੀ ਸਿਹਤ ਸੇਵਾਵਾਂ ਦੇ ਨਾਲ ਸ਼ੁਰੂ ਹੁੰਦੀ ਹੈ ਜੋ 2SLGBTQIA+ ਵਜੋਂ ਪਛਾਣ ਕਰਦੇ ਹਨ, ਇਸ ਤੋਂ ਇਲਾਵਾ HIV ਅਤੇ ਹੈਪੇਟਾਈਟਸ ਸੀ (Hepatitis C) ਤੋਂ ਪੀੜਤ ਅਤੇ ਇਸ ਦੇ ਜੋਖਮ ਵਿੱਚ ਰਹਿਣ ਵਾਲੇ ਲੋਕ, ਨਸ਼ੇ ਦੀ ਵਰਤੋਂ ਕਰਨ ਵਾਲੇ ਲੋਕ ਅਤੇ ਜਿਨਸੀ ਕੰਮ ਦੇ ਅਨੁਭਵ ਵਾਲੇ ਲੋਕ। ਇਹਨਾਂ ਸੇਵਾਵਾਂ ਵਿੱਚ ਜਿਨਸੀ ਸਿਹਤ, ਨੌਜਵਾਨ ਅਤੇ HIV ਕਲੀਨਿਕ ਅਤੇ ਜਿਨਸੀ ਸਿਹਤ ਪ੍ਰੋਗਰਾਮ ਸ਼ਾਮਲ ਹਨ।

ਜਿਨਸੀ ਸਿਹਤ ਪ੍ਰੋਗਰਾਮਾਂ ਅਤੇ ਸੇਵਾਵਾਂ ਤੋਂ ਇਲਾਵਾ, VCH ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਜੈਂਡਰ-ਅਫਰਮਿੰਗ (ਟਰਾਂਸਜੈਂਡਰ, ਲਿੰਗ ਵਿਭਿੰਨ, ਅਤੇ ਗੈਰ-ਬਾਈਨਰੀ ਲੋਕਾਂ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਲੋੜਾਂ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦੀ ਸਿਹਤ ਸੰਭਾਲ) ਕਰਨ ਵਾਲੀਆਂ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।

“ਸਾਡਾ ਟੀਚਾ ਆਪਣੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਜਿੱਥੇ ਅਸੀਂ ਸਾਰੇ ਆਪਣੀ ਅਸਲ ਪਛਾਣ ਦੇ ਨਾਲ VCH ਵਿਖੇ ਜਾ ਸਕਦੇ ਹਾਂ, ਅਤੇ ਅਸੀਂ ਸਟਾਫ ਅਤੇ ਮੈਡੀਕਲ ਸਟਾਫ਼ ਨਾਲ ਸਾਂਝੇਦਾਰੀ ਵਿੱਚ ਆਪਣੀ ਸੰਸਥਾ ਵਿੱਚ ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ,” VCH ਦੇ ਇਕੁਇਟੀ, ਡਾਇਵਰਸਿਟੀ ਅਤੇ ਇਨਕਲੂਜ਼ਨ ਦੇ ਰੀਜਨਲ ਮੈਡੀਕਲ ਡਾਇਰੈਕਟਰ Dr. Joy Masuhara ਨੇ ਕਿਹਾ। "ਇੱਕ ਸਮਾਵੇਸ਼ੀ ਸੰਸਥਾ ਹੋਣ ਨਾਲ ਸਾਡੇ ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਦੇਖਭਾਲ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਵਿੱਚ 2SLGBTQIA+ ਕਮਿਊਨਿਟੀ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਸਮਰਪਿਤ ਪ੍ਰੋਗਰਾਮ ਅਤੇ ਸੇਵਾਵਾਂ ਸ਼ਾਮਲ ਹਨ।"

VCH ਵੈਨਕੂਵਰ ਅਤੇ ਰਿਚਮੰਡ ਪ੍ਰਾਈਡ ਸਮਾਗਮਾਂ ਵਿੱਚ ਹਿੱਸਾ ਲੈਂਦੀ ਹੈ

2023 ਵੈਨਕੂਵਰ ਪ੍ਰਾਈਡ ਪਰੇਡ ਅਤੇ ਫੈਸਟੀਵਲ ਵਿੱਚ, ਪਰੇਡ ਵਿੱਚ ਹਿੱਸਾ ਲੈਣ ਵਾਲੇ 150 ਸਟਾਫ਼ ਅਤੇ ਮੈਡੀਕਲ ਸਟਾਫ਼ ਦੇ ਨਾਲ, 52 VCH ਲੌਂਗ-ਟਰਮ ਕੇਅਰ (ਲੰਬੇ ਸਮੇਂ ਦੀ ਸੰਭਾਲ) ਅਤੇ ਅਸਿਸਟਿਡ ਲਿਵਿੰਗ ਫੈਸੀਲੀਟੀਆਂ ਦੇ ਵਸਨੀਕਾਂ ਅਤੇ ਸਟਾਫ਼ ਨੇ ਪਹਿਲੀ ਵਾਰ ਵਰਚੁਅਲ ਤਰੀਕੇ ਨਾਲ ਹਿੱਸਾ ਲਿਆ, ਅਤੇ ਇੱਕ ਅਜਿਹਾ ਮਾਹੌਲ ਬਣਾਇਆ ਜੋ 2SLGBTQIA+ ਵਜੋਂ ਪਛਾਣ ਕਰਨ ਵਾਲੇ ਸਟਾਫ, ਮੈਡੀਕਲ ਸਟਾਫ, ਮਰੀਜ਼ਾਂ ਅਤੇ ਗਾਹਕਾਂ ਦਾ ਸਮਰਥਨ ਕਰਦੇ ਹੋਏ, ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ਹੈ।

VCH ਦੀਆਂ ਰਿਚਮੰਡ ਕਮਿਊਨਿਟੀ ਹੈਲਥ ਟੀਮਾਂ ਅਤੇ ਫਾਊਂਡਰੀ ਰਿਚਮੰਡ ਨੇ ਵੀ ਰਿਚਮੰਡ ਪ੍ਰਾਈਡ ਐਂਡ ਇਨਕਲੂਜ਼ਨ ਵਾਕ (Richmond Pride and Inclusion Walk) ਵਿੱਚ ਹਿੱਸਾ ਲਿਆ। 

Josephine Agudo, a nurse educator with VCH’s Long-term Care and Assisted Living Professional Practice Team, participated in the Vancouver Pride Parade and Festival.

VCH ਦੀ ਲੌਂਗ-ਟਰਮ ਕੇਅਰ ਅਤੇ ਅਸਿਸਟਿਡ ਲਿਵਿੰਗ ਪ੍ਰੋਫੈਸ਼ਨਲ ਪ੍ਰੈਕਟਿਸ ਟੀਮ ਦੇ ਨਾਲ ਇੱਕ ਨਰਸ ਸਿੱਖਿਅਕ Josephine Agudo ਨੇ ਆਪਣੇ ਮਨਪਸੰਦ ਪਲਾਂ ਵਿੱਚੋਂ ਇੱਕ ਨੂੰ ਸਾਂਝਾ ਕੀਤਾ। ਇਹ ਉਦੋਂ ਸੀ ਜਦੋਂ ਰੈਨਫਰੂ ਕੇਅਰ ਸੈਂਟਰ ਦੇ ਵਸਨੀਕਾਂ ਦੇ ਇੱਕ ਗਰੁੱਪ ਨੂੰ ਟੀ ਵੀ ਸਕ੍ਰੀਨਾਂ 'ਤੇ ਸਤਰੰਗੀ ਝੰਡੇ ਫੜੇ ਅਤੇ ਭੀੜ ਵਿੱਚ ਲੋਕਾਂ ਨੂੰ ਵਾਪਸ ਹੱਥ ਹਿਲਾਉਂਦੇ ਹੋਏ ਦਿਖਾਇਆ ਗਿਆ ਸੀ।

Flags and signs reading “Trans-affirming health care saves lives" and “Vancouver Coastal Health is proud to offer gender-affirming care."

ਝੰਡੇ ਅਤੇ ਸਾਈਨ ਜਿਨ੍ਹਾਂ ‘ਤੇ ਲਿਖਿਆ ਸੀ "ਟਰਾਂਸ-ਅਫਰਮਿੰਗ ਸਿਹਤ ਸੰਭਾਲ ਜੀਵਨ ਬਚਾਉਂਦੀ ਹੈ" ਅਤੇ "ਵੈਨਕੂਵਰ ਕੋਸਟਲ ਹੈਲਥ ਨੂੰ ਲਿੰਗ-ਪੁਸ਼ਟੀ ਕਰਨ ਵਾਲੀ ਸੰਭਾਲ ਦੀ ਪੇਸ਼ਕਸ਼ ਕਰਨ 'ਤੇ ਮਾਣ ਹੈ।"

Staff, medical staff, family and friends participate in Vancouver Pride Parade.

ਵੈਨਕੂਵਰ ਪ੍ਰਾਈਡ ਪਰੇਡ ਵਿੱਚ ਹਿੱਸਾ ਲੈਂਦਾ ਸਟਾਫ਼, ਮੈਡੀਕਲ ਸਟਾਫ਼, ਪਰਿਵਾਰ ਅਤੇ ਦੋਸਤ।

Staff and medical staff wore hats celebrating the 2SLGBTQIA+ community.

ਸਟਾਫ ਅਤੇ ਮੈਡੀਕਲ ਸਟਾਫ ਨੇ 2SLGBTQIA+ ਭਾਈਚਾਰੇ ਦਾ ਜਸ਼ਨ ਮਨਾਉਣ ਵਾਲੀਆਂ ਟੋਪੀਆਂ ਪਹਿਨੀਆਂ।

ਪ੍ਰਿਜ਼ਮ

ਪ੍ਰਿਜ਼ਮ ਸਰਵਿਸਿਜ਼ ਟੂ-ਸਪਿਰਿਟ, ਲੈਸਬੀਅਨ, ਗੇਅ, ਬਾਇਸੈਕਸ਼ੁਅਲ, ਟ੍ਰਾਂਸ ਅਤੇ ਕੁਈਰ ਕਮਿਊਨਿਟੀਆਂ ਲਈ VCH ਦੀ ਸਿੱਖਿਆ, ਜਾਣਕਾਰੀ ਅਤੇ ਰੈਫਰਲ ਸੇਵਾ ਹੈ।

ਪ੍ਰਿਜ਼ਮ 2SLGBTQIA+ ਕਮਿਊਨਿਟੀਆਂ ਲਈ ਸਿਹਤ-ਸੰਭਾਲ ਅਤੇ ਸਮਾਜਿਕ ਸੇਵਾ ਪ੍ਰਦਾਤਾਵਾਂ, ਵਿਦਿਆਰਥੀਆਂ ਅਤੇ ਸੇਵਾ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਾਮਲ ਕਰਨ, ਵਿਭਿੰਨਤਾ ਅਤੇ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪਾਂ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ। 

ਪ੍ਰਿਜ਼ਮ ਵਿਅਕਤੀਆਂ ਨੂੰ ਕਮਿਊਨਿਟੀ ਵਿੱਚ 2SLGBTQIA+ ਸਮੂਹਾਂ, ਕਾਊਂਸਲਿੰਗ, ਸਰੋਤ ਜਾਣਕਾਰੀ ਅਤੇ ਸੇਵਾਵਾਂ ਦਾ ਹਵਾਲਾ ਦਿੰਦੀ ਹੈ। 

ਜਿਨਸੀ ਸਿਹਤ ਸੇਵਾਵਾਂ

VCH ਨੌਜਵਾਨਾਂ, 2SLGBTQIA+, HIV ਅਤੇ ਹੈਪੇਟਾਈਟਸ ਸੀ ਦੇ ਨਾਲ ਰਹਿ ਰਹੇ ਅਤੇ ਜੋਖਮ ਵਿੱਚ ਰਹਿਣ ਵਾਲੇ ਲੋਕਾਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਜਿਨਸੀ ਕੰਮ ਦੇ ਅਨੁਭਵ ਵਾਲੇ ਲੋਕਾਂ ਲਈ ਪ੍ਰੋਗਰਾਮਿੰਗ ਦੇ ਨਾਲ ਵਿਆਪਕ ਜਿਨਸੀ ਸਿਹਤ ਸੇਵਾਵਾਂ ਦਾ ਕੰਮ ਕਰਦੀ ਹੈ।  

2SLGBTQIA+ ਬਾਰੇ ਅਤੇ ਹੋਰ ਸ਼ਬਦਾਵਲੀ ਬਾਰੇ ਵਧੇਰੇ ਜਾਣੋ।

2SLGBTQIA+ ਕੁਝ ਸ਼ਬਦ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਿਆ ਸ਼ਬਦ ਹੈ ਜੋ ਵਰਤਮਾਨ ਵਿੱਚ ਕੈਨੇਡਾ ਵਿੱਚ ਅਤੇ ਕੈਨੇਡਾ ਸਰਕਾਰ ਦੁਆਰਾ ਵਰਤਿਆ ਜਾਂਦਾ ਹੈ। ਭਾਸ਼ਾ ਦਾ ਵਿਕਾਸ ਜਾਰੀ ਹੈ ਅਤੇ ਇਹ ਸ਼ਬਦ ਵੀ ਸਮੇਂ ਦੇ ਨਾਲ ਬਦਲ ਗਿਆ ਹੈ।

  • 2S: ਮਤਲਬ ਟੂ-ਸਪਿਰਿਟ ਲੋਕ
  • L: ਲੈਸਬੀਅਨ
  • G: ਗੇਅ
  • B: ਬਾਇਸੈਕਸ਼ੁਅਲ 
  • T: ਟ੍ਰਾਂਸਜੈਂਡਰ
  • Q: ਕੁਈਰ 
  • I: ਇੰਟਰਸੈਕਸ, ਜਿਨਸੀ ਰੁਝਾਨ, ਲਿੰਗ ਪਛਾਣ ਅਤੇ ਲਿੰਗ ਪ੍ਰਗਟਾਵੇ ਤੋਂ ਪਰੇ ਲਿੰਗ ਵਿਸ਼ੇਸ਼ਤਾਵਾਂ ਨੂੰ ਸਮਝਦਾ ਹੈ
  • A: ਏਸੈਕਸ਼ੁਅਲ  
  • +: ਜਿਨਸੀ ਅਤੇ ਲਿੰਗ ਵਿਭਿੰਨ ਭਾਈਚਾਰਿਆਂ ਲਈ ਹੈ
  • ਨੌਨ-ਬਾਈਨਰੀ: ਨੌਨ-ਬਾਈਨਰੀ (ਗੈਰ-ਬਾਈਨਰੀ) ਇੱਕ ਸ਼ਬਦ ਹੈ ਜੋ ਵਿਭਿੰਨ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਲਿੰਗ ਪਛਾਣ ਨਾ ਤਾਂ ਔਰਤ ਹੈ ਅਤੇ ਨਾ ਹੀ ਮਰਦ। ਕੁਝ ਵਿਅਕਤੀ ਸਵੈ-ਪਛਾਣ ਗੈਰ-ਬਾਈਨਰੀ ਵਜੋਂ ਕਰਦੇ ਹਨ, ਜਦੋਂ ਕਿ, ਦੂਸਰੇ ਲਿੰਗ ਗੈਰ-ਅਨੁਕੂਲ, ਲਿੰਗਕ ਜਾਂ ਏਜੰਡਰ ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ।  ਗੈਰ-ਬਾਈਨਰੀ ਲੋਕ ਆਪਣੇ ਲਿੰਗ ਪ੍ਰਗਟਾਵੇ ਅਤੇ ਲਿੰਗ ਭੂਮਿਕਾ ਲਈ ਸਮਾਜਕ ਉਮੀਦਾਂ ਦੇ ਮੁਤਾਬਕ ਅਨੁਕੂਲ ਹੋ ਸਕਦੇ ਹਨ ਜਾਂ ਨਹੀਂ ਵੀ ਹੋ ਸਕਦੇ, ਅਤੇ ਉਹ ਲਿੰਗ-ਪੁਸ਼ਟੀ ਕਰਨ ਵਾਲੀ ਡਾਕਟਰੀ ਜਾਂ ਸਰਜੀਕਲ ਸੰਭਾਲ ਦੀ ਮੰਗ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਹਨ।