ਸਰਦੀਆਂ ਦੌਰਾਨ ਆਪਣੇ ਘਰ ਨੂੰ ਸੁਰੱਖਿਅਤ ਰੱਖੋ

illustration of a winter scene with a house, a person shoveling snow and a person salting ice on a pavement

ਜਦੋਂ ਸਰਦੀਆਂ ਆਉਂਦੀਆਂ ਹਨ, ਲੋਕ ਅਕਸਰ ਆਪਣੇ ਘਰਾਂ ਵਿੱਚ ਹੀ ਵਧੇਰੇ ਸਮਾਂ ਬਿਤਾਉਂਦੇ ਹਨ। ਸਰਦੀਆਂ ਦੇ ਮੌਸਮ ਦੌਰਾਨ ਸੁਰੱਖਿਅਤ ਰਹਿਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ ਆਪਣੇ ਘਰ ਨੂੰ ਤਿਆਰ ਕਰਨਾ।

ਆਪਣੇ ਘਰ ਨੂੰ ਸਮੇਂ ਸਿਰ ਤਿਆਰ ਕਰਨ ਲਈ ਕਦਮ

  • ਜੇ ਘਰ ਵਿੱਚ ਛੋਟੇ ਬੱਚੇ ਜਾਂ ਬਜ਼ੁਰਗ ਹਨ, ਤਾਂ ਘਰ ਦਾ ਤਾਪਮਾਨ ਘੱਟੋ-ਘੱਟ 21℃ ਰੱਖੋ। ਸਰਦੀਆਂ ਦੇ ਮਹੀਨਿਆਂ ਦੌਰਾਨ, ਹੀਟਿੰਗ ਦੇ ਖ਼ਰਚੇ ਵਧ ਸਕਦੇ ਹਨ। ਜੇਕਰ ਤੁਹਾਨੂੰ ਹੀਟਿੰਗ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ,ਤਾਂ ਪਤਾ ਕਰੋ ਕਿ ਕੀ ਤੁਹਾਡੇ ਸ਼ਹਿਰ ਵਿੱਚ ਕੋਈ ਰੈਂਟ ਬੈਂਕ ਦੀ ਸਹਾਇਤਾ ਉਪਲਬਧ ਹੈ।
  • ਆਪਣੇ ਇਲਾਕੇ ਦੀਆਂ ਸਰਦੀ ਸਬੰਧੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾਓ ਅਤੇ ਆਪਣਾ ਘਰ ਤਿਆਰ ਕਰੋ। ਸਰਦੀਆਂ ਦੇ ਮੌਸਮ ਅਤੇ ਤੂਫਾਨਾਂ, ਬਿਜਲੀ ਬੰਦ ਹੋਣ, ਹੜ੍ਹਾਂ, ਐਵਾਲਾਂਚ ਅਤੇ ਬੀ.ਸੀ. ਦੇ ਹੋਰ ਖ਼ਤਰਿਆਂ ਲਈ ਪ੍ਰੀਪੇਅਰਡ ਬੀ ਸੀ (PreparedBC) ਦੀਆਂ ਗਾਈਡਾਂ ਦੇਖੋ।
  • ਇੱਕ ਐਮਰਜੈਂਸੀ ਕਿੱਟ ਤਿਆਰ ਕਰੋ ਅਤੇ ਹਰ ਵਰਤੋਂ ਤੋਂ ਬਾਅਦ ਸਮਾਨ ਨੂੰ ਮੁੜ ਭਰੋ। ਪ੍ਰੀਪੇਅਰਡ ਬੀ ਸੀ ਹੋਮ ਪ੍ਰੀਪੇਅਰਡਨੈੱਸ ਗਾਈਡ ਦੇਖੋ।
  • ਆਪਣੇ ਘਰ ਦੇ ਬਾਹਰਲੇ ਖੇਤਰ, ਜਿਵੇਂ ਫੁੱਟਪਾਥ ਅਤੇ ਪਾਰਕਿੰਗ ਦੀਆਂ ਥਾਵਾਂ, ਸਾਫ਼ ਰੱਖੋ ਤਾਂ ਜੋ ਹਰ ਕੋਈ ਸੁਰੱਖਿਅਤ ਤਰੀਕੇ ਨਾਲ ਚੱਲ ਫਿਰ ਸਕੇ।
    • ਸੱਟਾਂ ਤੋਂ ਬਚਣ ਲਈ ਬਰਫ ਹਟਾਉਣ ਦੇ ਤਰੀਕੇ ਸਿੱਖੋ।
    • ਕੁਝ ਭਾਈਚਾਰਿਆਂ ਵਿੱਚ ਬਜ਼ੁਰਗਾਂ ਅਤੇ ਅਪੰਗਤਾਵਾਂ ਵਾਲੇ ਜਾਂ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਪੈਦਲ ਚੱਲਣ ਵਾਲੇ ਰਸਤਿਆਂ ਤੋਂ ਬਰਫ਼ ਹਟਾਉਣ ਵਿੱਚ ਸਹਾਇਤਾ ਕਰਨ ਲਈ ਸਨੋ ਏਂਜਲਸ / ਸਨੋ ਸਟਾਰ ਪ੍ਰੋਗਰਾਮ ਉਪਲਬਧ ਹਨ। ਇਸ ਨਾਲ ਸੱਟ ਜਾਂ ਦਿਲ ਦਾ ਦੌਰਾ ਪੈਣ ਦਾ ਜੋਖਮ ਘੱਟ ਹੋ ਸਕਦਾ ਹੈ, ਅਤੇ ਲੋਕਾਂ ਦੀ ਚਲਣ-ਫਿਰਣ ਦੀ ਸਮਰੱਥਾ ਵਿੱਚ ਮਦਦ ਮਿਲਦੀ ਹੈ। ਵਲੰਟੀਅਰਾਂ ਦੀ ਹਮੇਸ਼ਾ ਲੋੜ ਹੁੰਦੀ ਹੈ! ਹੋਰ ਜਾਣਕਾਰੀ ਲਈ ਆਪਣੀ ਸਥਾਨਕ ਸਰਕਾਰ ਜਾਂ ਫਰਸਟ ਨੇਸ਼ਨ ਨਾਲ ਸੰਪਰਕ ਕਰੋ।

ਸਰਦੀਆਂ ਦੌਰਾਨ ਕਾਰਬਨ ਮੋਨੌਕਸਾਈਡ ਦੇ ਜੋਖਮ

ਸਰਦੀਆਂ ਵਿੱਚ ਕਾਰਬਨ ਮੋਨੌਕਸਾਈਡ ਨਾਲ ਜ਼ਹਿਰੀਲੇਪਣ ਦੇ ਮਾਮਲੇ ਵੱਧ ਹੁੰਦੇ ਹਨ ਕਿਉਂਕਿ ਕੁਝ ਹੀਟਿੰਗ ਸਿਸਟਮ ਗੈਸ, ਲੱਕੜ, ਕੋਇਲਾ, ਤੇਲ ਜਾਂ ਕਿਰੋਸੀਨ ਵਰਤਦੇ ਹਨ।

ਕਾਰਬਨ ਮੋਨੌਕਸਾਈਡ ਨਾਲ ਜ਼ਹਿਰੀਲੇਪਣ ਦਾ ਮਾਮਲਾ ਉਸ ਵੇਲੇ ਹੁੰਦਾ ਹੈ ਜਦੋਂ ਤੁਸੀਂ ਬਹੁਤ ਸਾਰੀ ਕਾਰਬਨ ਮੋਨੌਕਸਾਈਡ ਸਾਹ ਵਿੱਚ ਖਿੱਚ ਲੈਂਦੇ ਹੋ। ਇਹ ਉਦੋਂ ਹੋ ਸਕਦਾ ਹੈ ਜਦੋਂ ਉਪਕਰਣ ਖਰਾਬ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਐਸੀਆਂ ਥਾਵਾਂ ‘ਚ ਵਰਤਿਆ ਜਾਵੇ ਜਿੱਥੇ ਹਵਾਦਾਰੀ ਦੀ ਗੁੰਜਾਇਸ਼ ਘੱਟ ਹੋਵੇ, ਜਿਵੇਂ ਬੰਦ ਚਿਮਨੀ, ਬੰਦ ਖਿੜਕੀਆਂ, ਜਾਂ ਟੈਂਟ ਦੇ ਅੰਦਰ।

ਕਾਰਬਨ ਮੋਨੌਕਸਾਈਡ ਇਕ ਗੰਧਹੀਣ, ਸੁਆਦ-ਰਹਿਤ, ਦਿਖਾਈ ਨਾ ਦੇਣ ਵਾਲੀ ਗੈਸ ਹੈ, ਪਰ ਇਹ ਮਿੰਟਾਂ ਵਿੱਚ ਘਾਤਕ ਹੋ ਸਕਦੀ ਹੈ।

ਕਾਰਬਨ ਮੋਨੌਕਸਾਈਡ ਜ਼ਹਿਰੀਲੇਪਣ ਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ ਸਿੱਖੋ (HealthLink BC)

ਕਾਰਬਨ ਮੋਨੌਕਸਾਈਡ ਦਾ ਜ਼ਹਿਰੀਲਾਪਣ: ਸਰੋਤ, ਲੱਛਣ ਅਤੇ ਇਲਾਜ

ਵੈਨਕੂਵਰ ਜਨਰਲ ਹਸਪਤਾਲ ਦੇ ਹਾਈਪਰਬੈਰਿਕ ਡਾਕਟਰ Dr. Bruce Campana, ਕਾਰਬਨ ਮੋਨੌਕਸਾਈਡ ਜ਼ਹਿਰੀਲੇਪਣ ਦੇ ਲੱਛਣ, ਸਰੋਤ ਅਤੇ ਜੋਖਮ ਬਾਰੇ ਗੱਲ ਕਰਦੇ ਹਨ।

Carbon Monoxide Poisoning: Sources, Symptoms, and Treatment | Interview with Dr. Bruce Campana