ਸਰਦੀਆਂ ਦੌਰਾਨ ਸੜਕ ਸੁਰੱਖਿਆ ਨੂੰ ਯਕੀਨੀ ਬਣਾਓ

An illustration showing someone putting an emergency kit in their car

ਸਰਦੀਆਂ ਵਿੱਚ ਗੱਡੀ ਚਲਾਉਣ ਲਈ ਵਧੇਰੇ ਸਾਵਧਾਨੀ ਦੀ ਲੋੜ ਹੁੰਦੀ ਹੈ, ਕਿਉਂਕਿ ਰਸਤੇ ਸਾਫ ਨਜ਼ਰ ਨਹੀਂ ਆਉਂਦੇ, ਸੜਕਾਂ ‘ਤੇ ਤਿਲਕਣ ਹੁੰਦੀ ਹੈ ਅਤੇ ਮੌਸਮ ਦੇ ਹਾਲਾਤ ਕਦੇ ਵੀ ਅਚਾਨਕ ਬਦਲ ਸਕਦੇ ਹਨ। ਆਪਣੀ ਗੱਡੀ ਨੂੰ ਤਿਆਰ ਕਰਨਾ ਅਤੇ ਗੱਡੀ ਚਲਾਉਣ ਦੇ ਤਰੀਕਿਆਂ ਨੂੰ ਹਾਲਾਤ ਮੁਤਾਬਕ ਬਦਲਣਾ ਮੋਟਰ ਵਾਹਨ ਹਾਦਸਿਆਂ ਦੇ ਖ਼ਤਰੇ ਨੂੰ ਕਾਫੀ ਘਟਾ ਸਕਦਾ ਹੈ।

ਤਿਆਰੀ ਕਰਨਾ ਸਭ ਤੋਂ ਮਹੱਤਵਪੂਰਨ ਹੈ।

ਸਰਦੀਆਂ ਦੇ ਆਉਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਹਾਡੀ ਗੱਡੀ ਵਿੱਚ ਸਰਦੀ ਵਾਲੇ ਟਾਇਰ ਲੱਗੇ ਹੋਣ ਤਾਂ ਜੋ ਸੜਕ ‘ਤੇ ਚੰਗੀ ਪਕੜ ਬਣੀ ਰਹੇ। ਆਪਣੀ ਗੱਡੀ ਵਿੱਚ ਇੱਕ ਐਮਰਜੈਂਸੀ ਕਿੱਟ ਰੱਖੋ, ਜਿਸ ਵਿੱਚ ਕੰਬਲ, ਟਾਰਚ ਅਤੇ ਫਰਸਟ ਏਡ ਕਿੱਟ ਵਰਗੀਆਂ ਚੀਜ਼ਾਂ ਸ਼ਾਮਲ ਹੋਣ।

ਜਾਣੋ ਕਿ ਸਰਦੀਆਂ ਵਿੱਚ ਗੱਡੀ ਚਲਾਉਣ ਲਈ ਆਪਣੇ ਵਾਹਨ ਨੂੰ ਕਿਵੇਂ ਤਿਆਰ ਕਰਨਾ ਹੈਆਪਣੇ ਖੇਤਰ ਲਈ ਬਰਫ਼ ਵਾਲੇ ਟਾਇਰਾਂ ਅਤੇ ਚੇਨ ਦੀਆਂ ਲੋੜਾਂ ਬਾਰੇ ਪਤਾ ਕਰੋ।  

ਸੜਕਾਂ 'ਤੇ ਸੁਰੱਖਿਅਤ ਤਰੀਕੇ ਨਾਲ ਸਫ਼ਰ ਕਰਨਾ

ਸੜਕ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ। ਸਰਦੀਆਂ ਦੇ ਮਹੀਨਿਆਂ ਵਿੱਚ, ਹੋ ਸਕਦਾ ਹੈ ਕਿ ਰਸਤੇ ਸਾਫ ਤਰ੍ਹਾਂ ਨਜ਼ਰ ਨਾ ਆਉਣ ਅਤੇ ਗੱਡੀ ਰੋਕਣ ਲਈ ਲੋੜੀਂਦਾ ਦੂਰੀ ਵਧ ਸਕਦੀ ਹੈ। ਡਰਾਈਵਰਾਂ ਲਈ ਹਿਦਾਇਤ ਹੈ ਕਿ ਵਧੇਰੇ ਸਾਵਧਾਨੀ ਨਾਲ ਗੱਡੀ ਚਲਾਓ। ਮੌਸਮ ਦੇ ਹਿਸਾਬ ਨਾਲ ਗੱਡੀ ਚਲਾਓ ਅਤੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਚਲਾਉਣ ਵਾਲੇ ਲੋਕਾਂ ਦਾ ਖਾਸ ਧਿਆਨ ਰੱਖੋ। 

  • ਗੱਡੀ ਹੌਲੀ ਚਲਾਓ ਅਤੇ ਵਾਧੂ ਸਮਾਂ ਲੈਕੇ ਚੱਲੋ: ਜਲਦੀ ਕਰਨ ਨਾਲ ਹਾਦਸੇ ਦਾ ਖਤਰਾ ਵੱਧ ਜਾਂਦਾ ਹੈ। ਪਹਿਲਾਂ ਤੋਂ ਹੀ ਆਪਣੇ ਰਸਤੇ ਦੀ ਯੋਜਨਾ ਬਣਾ ਲਓ ਤਾਂ ਕਿ ਮੰਜ਼ਿਲ ‘ਤੇ ਪਹੁੰਚਣ ਲਈ ਤੁਹਾਡੇ ਕੋਲ ਕਾਫ਼ੀ ਸਮਾਂ ਹੋਵੇ। ਧੀਮੀ ਰਫ਼ਤਾਰ ਅਤੇ ਸੰਭਾਵਿਤ ਦੇਰੀਆਂ ਨੂੰ ਧਿਆਨ ਵਿੱਚ ਰੱਖਦਿਆਂ, ਘਰੋਂ ਕੁਝ ਜਲਦੀ ਨਿਕਲੋ।
  • ਧਿਆਨ ਨਾ ਭਟਕਣ ਦਿਓ: ਗੱਡੀ ਚਲਾਉਂਦੇ ਸਮੇਂ ਧਿਆਨ ਭੰਗ ਹੋਣਾ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣਦਾ ਹੈ। ਜਦੋਂ ਸਰਦੀਆਂ ਵਿੱਚ ਮੌਸਮ ਖਰਾਬ ਹੁੰਦਾ ਹੈ, ਤਾਂ ਗੱਡੀ ਚਲਾਉਂਦੇ ਸਮੇਂ ਆਪਣੇ ਧਿਆਨ ਨੂੰ ਭਟਕਣ ਨਾ ਦਿਉ।
  • ਤਾਜ਼ਾ ਜਾਣਕਾਰੀ ਬਣਾਈ ਰੱਖੋ: ਨਿਕਲਣ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਅਤੇ ਸੜਕਾਂ ਦੀ ਸਥਿਤੀ ਦੀ ਜਾਂਚ ਕਰੋ ਅਤੇ ਜ਼ਰੂਰਤ ਪੈਣ ‘ਤੇ ਆਪਣੀਆਂ ਯੋਜਨਾਵਾਂ ਵਿੱਚ ਤਬਦੀਲੀ ਕਰਨ ਲਈ ਤਿਆਰ ਰਹੋ। ਡ੍ਰਾਈਵ ਬੀ ਸੀ ਸੜਕਾਂ ਦੀਆਂ ਮੌਜੂਦਾ ਪਰਿਸਥਿਤੀਆਂ ਅਤੇ ਸੜਕਾਂ ਦੇ ਬੰਦ ਹੋਣ ਬਾਰੇ ਜਾਣਕਾਰੀ ਦਿੰਦਾ ਹੈ। ਤੁਸੀਂ ਬੀ.ਸੀ. ਦੀਆਂ ਸੜਕਾਂ ਬਾਰੇ ਜਾਣਕਾਰੀ ਲਈ ਟੋਲ-ਫ੍ਰੀ 1-800-550-4997‘ਤੇ 24 ਘੰਟੇ ਕਾਲ ਵੀ ਕਰ ਸਕਦੇ ਹੋ।

ਜੋ ਲੋਕ ਸੜਕ ‘ਤੇ ਖ਼ਤਰੇ ਵਿੱਚ ਹਨ, ਜਿਵੇਂ ਪੈਦਲ ਚਲਣ ਵਾਲੇ ਜਾਂ ਸਾਈਕਲ ਸਵਾਰ, ਉਹਨਾਂ ਲਈ ਇਹ ਮਹੱਤਵਪੂਰਨ ਹੈ ਕਿ ਹੋਰ ਡਰਾਈਵਰ ਉਹਨਾਂ ਨੂੰ ਵੇਖ ਸਕਣ ਅਤੇ ਉਹ ਵੀ ਹੋਰ ਗੱਡੀਆਂ ਨੂੰ ਵੇਖ ਸਕਣ। ਸੁਰੱਖਿਆ ਲਈ ਇਹ ਯਕੀਨੀ ਬਣਾਓ ਕਿ ਡਰਾਈਵਰ ਤੁਹਾਨੂੰ ਵੇਖ ਸਕਣ ਅਤੇ ਸੜਕ ‘ਤੇ ਹੋਸ਼ਿਆਰ ਰਹੋ।

ਯਾਦ ਰੱਖੋ

ਤੁਹਾਡੀ ਸੁਰੱਖਿਆ ਅਤੇ ਦੂਜਿਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਸਰਦੀਆਂ ਵਿੱਚ ਸਫ਼ਰ ਦੌਰਾਨ ਧੀਰਜ ਅਤੇ ਸਾਵਧਾਨੀ ਨਾਲ ਚਲਣਾ ਤੁਹਾਨੂੰ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰ ਸਕਦਾ ਹੈ।