ਦੇਖਭਾਲ ਲਈ ਕਿੱਥੇ ਜਾਣਾ ਹੈ, ਇਹ ਜਾਣੋ
ਇੱਥੇ ਦੱਸਿਆ ਗਿਆ ਹੈ ਕਿ ਆਪਣੀਆਂ ਲੋੜਾਂ ਦੇ ਅਧਾਰ ‘ਤੇ ਦੇਖਭਾਲ ਕਿੱਥੇ ਲੈਣੀ ਹੈ। ਯਾਦ ਰੱਖੋ, ਇਹ ਗਾਈਡ ਆਮ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ, ਅਤੇ ਸਿਹਤ-ਸੰਭਾਲ ਸੇਵਾਵਾਂ ਇਸ ਗੱਲ 'ਤੇ ਨਿਰਭਰ ਹੋ ਸਕਦੀਆਂ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ:
-
ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ
ਅਪੌਇੰਟਮੈਂਟ ਬੁੱਕ ਕਰਨ ਲਈ ਪਹਿਲਾਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਕਾਲ ਕਰੋ। ਜੇ ਅਪੌਇੰਟਮੈਂਟ ਉਪਲਬਧ ਨਹੀਂ ਹੈ, ਤਾਂ ਤੁਸੀਂ ਆਪਣੇ ਖੇਤਰ ਵਿੱਚ ਵਾਕ-ਇਨ ਕਲੀਨਿਕ ਲੱਭਣ ਲਈHealthLink BCਵਰਤੋਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਫੈਮਿਲੀ ਪ੍ਰੈਕਟੀਸ਼ਨਰ ਨਹੀਂ ਹੈ,‘ਤੇ ਇੱਕ ਫੈਮਿਲੀ ਪ੍ਰੈਕਟੀਸ਼ਨਰ ਲਈ ਰਜਿਸਟਰ ਕਰੋ।
-
ਸਿਹਤ ਸੰਬੰਧੀ ਆਮ ਸਵਾਲ
ਕਿਸੇ ਵੀ ਸਮੇਂ ਨਰਸ, ਰਜਿਸਟਰਡ ਡਾਇਟੀਸ਼ੀਅਨ, ਫਾਰਮਾਸਿਸਟ ਜਾਂ ਕਸਰਤ ਪੇਸ਼ੇਵਰ ਨਾਲ ਗੱਲ ਕਰਨ ਲਈ 8-1-1 ' ਤੇ ਕਾਲ ਕਰੋ।
-
ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (UPCC)
ਅਜਿਹੀ ਜ਼ਰੂਰੀ, ਗੈਰ-ਐਮਰਜੈਂਸੀ ਦੇਖਭਾਲ ਲਈ, ਜਿਸ ਲਈ 12-24 ਘੰਟਿਆਂ ਵਿੱਚ ਧਿਆਨ ਦੀ ਲੋੜ ਹੈ, ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (Urgent and primary care centre, UPCC) ਜਾਓ। ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਸੰਬੰਧੀ ਮਾਮਲਿਆਂ ਵਾਲੇ ਲੋਕਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ। ਆਪਣੇ ਨੇੜੇ ਇੱਕ UPCC ਲੱਭੋ।
-
ਫਾਰਮਾਸਿਸਟ
ਦਵਾਈਆਂ ਦੀ ਰੀਫਿਲ ਜਾਂ ਮਾਮੂਲੀ ਬਿਮਾਰੀਆਂ ਜਿਵੇਂ ਕਿ ਪਿੰਕ ਆਈ (ਅੱਖ ਦੀ ਇਨਫੈਕਸ਼ਨ), ਬਵਾਸੀਰ ਜਾਂ ਪਿਸ਼ਾਬ ਦੀ ਨਾਲੀ ਦੀ ਇਨਫੈਕਸ਼ਨ ਲਈ ਫਾਰਮਾਸਿਸਟ ਨਾਲ ਗੱਲ ਕਰੋ। SeeYourPharmacist.ca ਹੋਰ ਜਾਣੋ।
-
ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਸਹਾਇਤਾ
vch.ca/Mental Health ‘ਤੇ ਆਪਣੇ ਨੇੜੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਅਤੇ ਸੇਵਾਵਾਂ ਲੱਭੋ।
ਖੁਦਕੁਸ਼ੀ ਸੰਬੰਧੀ ਸਹਾਇਤਾ ਲਈ ਹੌਟਲਾਈਨ: 1-800-784-2433
ਬੀ ਸੀ ਕ੍ਰਾਈਸਿਸ ਲਾਈਨ: 310-6789
ਬੱਚਿਆਂ ਦੀ ਮਦਦ ਲਈ ਫ਼ੋਨ (Kids Help Phone): 1-800-668-6868
ਇੰਡੀਜਨਸ ਸੰਕਟ ਅਤੇ ਸਹਾਇਤਾ ਲਾਈਨ — KUU-US ਸੰਕਟ ਸਹਾਇਤਾ ਲਾਈਨ: 1-800-588-8717
ਨੁਕਸਾਨ ਨੂੰ ਘਟਾਉਣਾ: ਦਿਲ ਵੱਲ
-
ਐਮਰਜੈਂਸੀ ਦੇਖਭਾਲ
ਟੁੱਟੀਆਂ ਹੱਡੀਆਂ, ਸਾਹ ਲੈਣ ਵਿੱਚ ਗੰਭੀਰ ਸਮੱਸਿਆ ਅਤੇ ਭਾਰੀ ਖੂਨ ਵਹਿਣ ਸਮੇਤ ਹੋਰ ਗੰਭੀਰ ਅਤੇ ਜਾਨਲੇਵਾ ਸਥਿਤੀਆਂ ਲਈ 9-1-1 'ਤੇ ਕਾਲ ਕਰੋ ਜਾਂ ਆਪਣੇ ਨੇੜਲੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਓ। ਨੋਟ: ਬੀ ਸੀ ਚਿਲਡਰਨਜ਼ ਹਸਪਤਾਲ 16 ਸਾਲ ਤੱਕ ਦੇ ਬੱਚਿਆਂ ਲਈ ਪੀਡੀਐਟ੍ਰਿਕ ਐਮਰਜੈਂਸੀ ਸੇਵਾਵਾਂ ਮੁੱਹਈਆ ਕਰਦਾ ਹੈ।
-
ਵੈਕਸੀਨ
GetVaccinated.gov.bc.ca ਜਾਕੇ ਜਾਂ 1-833-838-2323’ਤੇ ਕਾਲ ਕਰਕੇ ਆਪਣੇ ਫਲੂ ਜਾਂ ਕੋਵਿਡ-19 ਟੀਕੇ ਬੁੱਕ ਕਰੋ। ਡਰਾਪ-ਇਨ ਵਿਕਲਪਾਂ ਲਈ, ਫਾਰਮੇਸੀਆਂ, ਵਾਕ-ਇਨ ਕਲੀਨਿਕ ਜਾਂ ਆਪਣੇ ਫੈਮਿਲੀ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ।
-
ਇੰਡੀਜਨਸ ਸੇਵਾਵਾਂ ਅਤੇ ਸਰੋਤ
ਇੰਡੀਜਨਸ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਉੱਚ-ਗੁਣਵੱਤਾ ਵਾਲੀਆਂ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸਿਹਤ-ਸੰਭਾਲ ਸੇਵਾਵਾਂ ਲੱਭੋ। ਹੋਰ ਜਾਣੋ
-
ਘਰ ਅਤੇ ਕਮਿਊਨਿਟੀ ਵਿੱਚ ਦੇਖਭਾਲ
ਥੋੜ੍ਹੇ ਸਮੇਂ, ਲੰਬੇ ਸਮੇਂ, ਜਾਂ ਜੀਵਨ ਦੇ ਅੰਤ ਵਿੱਚ ਸਿਹਤ ਸੰਭਾਲ ਵਾਲੇ ਲੋਕਾਂ ਲਈ ਸਿਹਤ-ਸੰਭਾਲ ਸਹਾਇਤਾ ਅਤੇ ਸੇਵਾਵਾਂ ਤੁਹਾਡੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਅਤੇ ਘਰ ਵਿੱਚ ਜਿਨਾਂ ਸਮਾਂ ਸੰਭਵ ਹੋਵੇ ਸੁਤੰਤਰ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਜ਼ਰੂਰੀ ਹਨ। ਹੋਰ ਜਾਣੋ
ਸਹੀ ਦੇਖਭਾਲ ਕਿੱਥੋਂ ਲੱਭਣੀ ਹੈ, ਇਸ ਬਾਰੇ ਹੇਠਾਂ ਦਿੱਤੀ ਵੀਡੀਓ ਵਿੱਚ ਹੋਰ ਜਾਣੋ।
Access other VCH services
ਕੀ ਤੁਸੀਂ ਬੀ.ਸੀ. ਜਾਂ ਵੀ.ਸੀ.ਐੱਚ. ਖੇਤਰ ਵਿੱਚ ਨਵੇਂ ਹੋ?
ਇਹ ਸ੍ਰੋਤ ਬੀ.ਸੀ. ਵਿਚ ਹੈਲਥ ਕੇਅਰ ਸਿਸਟਮ (ਇਲਾਜ ਦੇ ਸਿਸਟਮ) ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਹੈ। ਇਸ ਵਿੱਚ ਸਿਹਤ ਸੰਭਾਲ ਕਵਰੇਜ ਲਈ ਯੋਗਤਾ ਅਤੇ ਨਾਮਾਂਕਣ ਬਾਰੇ ਜਾਣਕਾਰੀ ਸ਼ਾਮਲ ਹੈ।