ਮਾਪਿਆਂ, ਬੱਚਿਆਂ ਅਤੇ ਨੌਜਵਾਨਾਂ ਨੂੰ ਮਹੱਤਵਪੂਰਨ ਮਾਨਸਿਕ ਸਿਹਤ ਸੇਵਾਵਾਂ ਨਾਲ ਜੋੜਨਾ
ਪੂਰੇ ਖੇਤਰ ਵਿੱਚ ਨੌਜਵਾਨਾਂ ਨੂੰ ਸਿਹਤਮੰਦ ਰੱਖਣ ਲਈ ਮਾਨਸਿਕ ਸਿਹਤ ਸੇਵਾਵਾਂ ਅਤੇ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਮਾਨਸਿਕ ਸਿਹਤ ਚੁਣੌਤੀਆਂ ਦਾ, ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਇਸ ਦੇ ਬਾਲਗਪਨ ਵਿੱਚ ਸਥਾਈ ਪ੍ਰਭਾਵ ਪੈ ਸਕਦੇ ਹਨ। ਵੈਨਕੂਵਰ ਕੋਸਟਲ ਹੈਲਥ (VCH) ਦਾ ਉਦੇਸ਼ ਜਾਣਕਾਰੀ ਅਤੇ ਸਰੋਤਾਂ ਦੀ ਪੇਸ਼ਕਸ਼ ਕਰਕੇ ਅਤੇ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਜਲਦੀ ਪਹੁੰਚ ਨੂੰ ਉਤਸ਼ਾਹਿਤ ਕਰਨ ਦੁਆਰਾ ਮਾਨਸਿਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੁਰੱਖਿਅਤ, ਮਿਆਰੀ ਦੇਖਭਾਲ ਪ੍ਰਦਾਨ ਕਰਨਾ ਹੈ।
On this page
- ਫਾਊਂਡਰੀ ਰਿਚਮੰਡ ਨੇ ਨੌਜਵਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ
- “ਸਾਡੀ ਜ਼ਿੰਦਗੀ ਵਿਚ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਦੇ ਸੰਕੇਤਾਂ ਨੂੰ ਜਾਣਨ ਅਤੇ ਮਦਦ ਕਰਨ ਵਿਚ ਸਾਡੀ ਸਾਰਿਆਂ ਦੀ ਭੂਮਿਕਾ ਹੈ। ਨੌਜਵਾਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਮਦਦ ਮੰਗਣਾ ਸਹੀ ਹੈ,” VCH ਦੇ ਕਮਿਊਨਿਟੀ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ, Yasmin Jetha ਨੇ ਕਿਹਾ। "ਇਹ ਮਹੱਤਵਪੂਰਨ ਹੈ ਕਿ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਕਰਨ ਅਤੇ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਸ਼ਾਮਲ ਬਾਲਗਾਂ ਨੂੰ ਮਦਦ ਲਈ ਸਾਧਨਾਂ ਅਤੇ ਸਰੋਤਾਂ ਨਾਲ ਸਮਰੱਥ ਬਣਾਉਣ ਲਈ ਉਤਸ਼ਾਹਿਤ ਕਰੀਏ।"
- ਔਨ ਯੂਅਰ ਮਾਈਂਡ (On Your Mind): ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ
- ਪਹਿਲੀ ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ
“ਸਾਡੀ ਜ਼ਿੰਦਗੀ ਵਿਚ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਦੇ ਸੰਕੇਤਾਂ ਨੂੰ ਜਾਣਨ ਅਤੇ ਮਦਦ ਕਰਨ ਵਿਚ ਸਾਡੀ ਸਾਰਿਆਂ ਦੀ ਭੂਮਿਕਾ ਹੈ। ਨੌਜਵਾਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਮਦਦ ਮੰਗਣਾ ਸਹੀ ਹੈ,” VCH ਦੇ ਕਮਿਊਨਿਟੀ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ, Yasmin Jetha ਨੇ ਕਿਹਾ। "ਇਹ ਮਹੱਤਵਪੂਰਨ ਹੈ ਕਿ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਕਰਨ ਅਤੇ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਸ਼ਾਮਲ ਬਾਲਗਾਂ ਨੂੰ ਮਦਦ ਲਈ ਸਾਧਨਾਂ ਅਤੇ ਸਰੋਤਾਂ ਨਾਲ ਸਮਰੱਥ ਬਣਾਉਣ ਲਈ ਉਤਸ਼ਾਹਿਤ ਕਰੀਏ।"
ਔਨ ਯੂਅਰ ਮਾਈਂਡ (On Your Mind): ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ
ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day) 'ਤੇ, VCH ਨੇ ਔਨ ਯੂਅਰ ਮਾਈਂਡ (On Your Mind) ਨਾਂ ਦੀ, ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਜਨਤਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਮਾਨਸਿਕ ਸਿਹਤ ਚੁਣੌਤੀਆਂ ਦੇ ਸ਼ੁਰੂਆਤੀ ਲੱਛਣਾਂ ਅਤੇ ਸੰਕੇਤਾਂ ਦੀ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਪਛਾਣ 'ਤੇ ਕੇਂਦਰਿਤ ਸੀ। ਇਸ ਨੇ VCH ਖੇਤਰ ਦੇ ਅੰਦਰ ਪੇਸ਼ ਕੀਤੀਆਂ ਜਾਂਦੀਆਂ ਸਹਾਇਤਾਵਾਂ ਅਤੇ ਸਰੋਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਇੰਡੀਜਨਸ ਲੋਕਾਂ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਟਰੌਮਾ ਇਨਫੌਰਮਡ ਪ੍ਰੋਗਰਾਮਾਂ (ਸਦਮੇ ਦੇ ਪ੍ਰਭਾਵ ਦੀ ਸਮਝ ਅਤੇ ਇਸ ਪ੍ਰਤੀ ਪਹੁੰਚ 'ਤੇ ਅਧਾਰਿਤ ਪ੍ਰੈਗਰਾਮ) ਅਤੇ ਸੇਵਾਵਾਂ ਸ਼ਾਮਲ ਹਨ। ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਜਾਣਕਾਰੀ, ਸੁਝਾਅ ਅਤੇ ਸਰੋਤਾਂ ਦਾ 11 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ VCH ਭਰ ਵਿੱਚ ਇੰਡੀਜਨਸ ਭਾਈਚਾਰਿਆਂ ਵਿੱਚ ਜਾਣਕਾਰੀ ਵੰਡੀ ਗਈ ਹੈ।
ਪਹਿਲੀ ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ
ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ (DTES) ਇਲਾਕੇ ਵਿੱਚ ਹਾਊਸਿੰਗ ਅਸਥਿਰਤਾ, ਮਾਨਸਿਕ ਅਤੇ ਸਰੀਰਕ-ਸਿਹਤ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਨੌਜਵਾਨਾਂ ਕੋਲ ਹੁਣ ਪਹਿਲੀ DTES ਯੂਥ ਆਊਟਰੀਚ ਟੀਮ ਦੀ ਸ਼ੁਰੂਆਤ ਨਾਲ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਧੇਰੇ ਅਤੇ ਬਿਹਤਰ ਸਹਾਇਤਾ ਤੱਕ ਪਹੁੰਚ ਹੈ।
"ਇਸ ਪਹੁੰਚ ਵਿੱਚ ਨੌਜਵਾਨਾਂ ਦੁਆਰਾ ਯੋਗਦਾਨ ਪਾਇਆ ਗਿਆ ਹੈ," ਕਮਿਊਨਿਟੀ ਹੈਲਥ ਏਰੀਆ ਛੇ ਦੇ ਔਪ੍ਰੇਸ਼ਨਸ ਡਾਇਰੈਕਟਰ ਅਤੇ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਪ੍ਰੋਗਰਾਮ ਲੀਡ, Lizzy Ambler ਨੇ ਕਿਹਾ। "ਨੌਜਵਾਨਾਂ ਨੇ ਇਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਕਿ ਉਹ ਕਿਸ ਤਰ੍ਹਾਂ ਦੀ ਦੇਖਭਾਲ ਚਾਹੁੰਦੇ ਹਨ, ਅਤੇ ਇੱਕ ਅਜਿਹੀ ਜਗ੍ਹਾ ਦੀ ਬੇਨਤੀ ਕੀਤੀ ਜਿੱਥੇ ਉਹ ਉਦੋਂ ਜਾ ਸਕਣ ਜਦੋਂ ਉਹ ਹੋਰ ਸਹਾਇਤਾ ਚਾਹੁੰਦੇ ਹਨ।"
ਇਹ ਨਵੀਂ ਪਹੁੰਚ ਡਾਊਨਟਾਊਨ ਈਸਟਸਾਈਡ ਵਿੱਚ 15-24 ਸਾਲ ਦੀ ਉਮਰ ਦੇ ਉਹਨਾਂ ਨੌਜਵਾਨਾਂ ਨੂੰ ਸੇਵਾਵਾਂ ਦੇਣ 'ਤੇ ਕੇਂਦਰਿਤ ਹੈ, ਜੋ ਬੇਘਰ ਹਨ ਜਾਂ ਜਿਨ੍ਹਾਂ ਨੂੰ ਬੇਘਰ ਹੋਣ ਦਾ ਜੋਖਮ ਹੈ, ਅਤੇ ਜੋ ਦੇਖਭਾਲ ਜਾਂ ਸਹਾਇਤਾ ਲਈ ਪਹੁੰਚ ਕਰਨ ਬਾਰੇ ਅਨਿਸ਼ਚਿਤ ਸੋਚ ਰੱਖਦੇ ਹਨ। ਜਿਨ੍ਹਾਂ ਨੌਜਵਾਨਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਦੇਖਭਾਲ ਦੀ ਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਨਹੀਂ ਪਾਈ ਜਾਂਦੀ। ਆਊਟਰੀਚ ਸਟਾਫ ਉਹਨਾਂ ਕੋਲ ਜਾਂਦਾ ਹੈ ਅਤੇ ਤਾਲਮੇਲ ਅਤੇ ਵਿਸ਼ਵਾਸ ਬਣਾਉਣਾ ਸ਼ੁਰੂ ਕਰਦਾ ਹੈ, ਜਿਸ ਨਾਲ ਕੋਈ ਨੌਜਵਾਨ ਵਿਅਕਤੀ ਮਦਦ ਸਵੀਕਾਰ ਕਰ ਸਕੇ।
"ਪਹਿਲਾਂ ਅਸੀਂ ਦੇਖਦੇ ਹਾਂ ਕਿ ਅਸੀਂ ਉਹਨਾਂ ਦੇ ਆਸ-ਪਾਸ ਦੇ ਮਾਹੌਲ ਵਿੱਚ ਅਤੇ ਜਿੱਥੇ ਉਹ ਅਰਾਮਦੇਹ ਹਨ, ਉੱਥੇ ਉਹਨਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ," ਯੂਥ ਸਬਸਟੈਂਸ ਯੂਜ਼ ਸਰਵਿਸਿਜ਼ ਦੇ ਕਲੀਨਿਕਲ ਪਲਾਨਰ, Emily Giguere ਨੇ ਕਿਹਾ। "ਅਤੇ ਫਿਰ ਕਿਸੇ ਸਮੇਂ, ਹੋ ਸਕਦਾ ਹੈ ਕਿ ਉਹ ਇੱਥੇ ਪਾਉਲ ਸਟ੍ਰੀਟ 'ਤੇ ਸਾਡੀ ਆਊਟਰੀਚ ਸਪੇਸ ਵਿੱਚ ਆਉਣ, ਜਿੱਥੇ ਉਹ ਕਈ ਤਰ੍ਹਾਂ ਦੀ ਦੇਖਭਾਲ ਅਤੇ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ।"