ਵਾਤਾਵਰਨ ਅਤੇ ਗ੍ਰਹਿ ਦੀ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕਰਨਾ
ਇਸ ਦੇ ਗ੍ਰਹਿ ਤੰਦਰੁਸਤੀ ਥੰਮ੍ਹ ਦੁਆਰਾ ਸੇਧਿਤ, ਵੈਨਕੂਵਰ ਕੋਸਟਲ ਹੈਲਥ (VCH) ਸਿਹਤ ਪ੍ਰਣਾਲੀ ਦੇ ਵਾਤਾਵਰਨ ‘ਤੇ ਪ੍ਰਭਾਵ ਨੂੰ ਘਟਾਉਂਦੇ ਹੋਏ, ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਆਪਣੀਆਂ ਪ੍ਰਣਾਲੀਆਂ ਅਤੇ ਸੇਵਾਵਾਂ ਨੂੰ ਅਨੁਕੂਲ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਸੰਸਥਾ ਜਲਵਾਯੂ ਸੰਬੰਧਿਤ ਘਟਨਾਵਾਂ ਦੌਰਾਨ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨਾ ਜਾਰੀ ਰੱਖ ਸਕਦੀ ਹੈ।
VCH ਨੇ 2024-2029 ਲਈ ਗ੍ਰਹਿ ਤੰਦਰੁਸਤੀ ਕਾਰਜਨੀਤੀ (Planetary Health Strategy) ਤਿਆਰ ਕੀਤੀ ਹੈ। ਇਹ ਕਾਰਜਨੀਤੀ ਆਪਣੀ ਪਹੁੰਚ ਵਿੱਚ ਵਿਆਪਕ ਹੈ, ਜਿਸ ਵਿੱਚ VCH ਦੇਖਭਾਲ ਕਿਵੇਂ ਪ੍ਰਦਾਨ ਕਰਦੀ ਹੈ, ਇਸ ਵਿੱਚ ਸਥਿਰਤਾ ‘ਤੇ ਪ੍ਰਮੁੱਖ ਤੌਰ ‘ਤੇ ਧਿਆਨ ਦਿੱਤਾ ਗਿਆ ਹੈ।
ਕਾਰਜਨੀਤੀ ਵਿੱਚ ਦੱਸੇ ਗਏ ਕੰਮ ਦੇ ਮੁੱਖ ਖੇਤਰਾਂ ਵਿੱਚ, ਕੁਝ ਪਹਿਲਕਦਮੀਆਂ ਵਿੱਚ ਸ਼ਾਮਲ ਹਨ:
- ਪੂੰਜੀ ਪ੍ਰੋਜੈਕਟਾਂ ਵਿੱਚ ਜਲਵਾਯੂ ਜੋਖਮ ਅਤੇ ਮਜ਼ਬੂਤੀ ਦੀ ਯੋਜਨਾਬੰਦੀ ਨੂੰ ਸ਼ਾਮਲ ਕਰਨਾ
- ਅਨੱਸਥੀਸੀਆ-ਸੰਬੰਧਿਤ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ
- ਘੱਟ ਕਾਰਬਨ ਦਾ ਟੀਚਾ ਪੂਰਾ ਕਰਨਾ ਅਤੇ ਜਦੋਂ ਮਰੀਜ਼ ਸਰਜਰੀ ਕਰਵਾ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਨਿੱਘੇ ਰੱਖਣ ਦੇ ਵਧੇਰੇ ਕੁਸ਼ਲ ਢੰਗ
- ਸੜਕ ਤੋਂ ਅੰਦਾਜ਼ਨ 896 ਕਾਰਾਂ ਨੂੰ ਹਟਾਉਣ ਦੇ ਬਰਾਬਰ, VCH ਦੇ ਕਾਰਬਨ ਨਿਕਾਸ ਨੂੰ ਘਟਾਉਣ ਲਈ ਬੁਨਿਆਦੀ ਢਾਂਚੇ ਦੇ ਨਿਕਾਸ ਨੂੰ ਘਟਾਉਣ ਵਾਲੇ ਚਾਰ ਕੈਪੀਟਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾ।
- ਛੇ ਫੈਸੀਲਿਟੀਆਂ 'ਤੇ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਲੈਂਡਫਿਲ ਵੇਸਟ ਡਾਇਵਰਸ਼ਨ ਨੂੰ ਹਾਸਿਲ ਕਰਨਾ
- ਇੱਕ ਪ੍ਰੋਗਰਾਮ ਸਥਾਪਤ ਕਰਨਾ ਅਤੇ ਉਹਨਾਂ ਵਿਅਕਤੀਆਂ ਲਈ ਤੰਦਰੁਸਤੀ ਜਾਂਚਾਂ ਦਾ ਸਮਰਥਨ ਕਰਨ ਲਈ ਸਰੋਤ ਤਿਆਰ ਕਰਨਾ ਜੋ ਅਤਿਅੰਤ ਗਰਮੀ ਦੀਆਂ ਘਟਨਾਵਾਂ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਵਧੇਰੇ ਕਮਜ਼ੋਰ ਹਨ।
ਨਿਕਾਸ ਨੂੰ ਘਟਾਉਣਾ
VCH ਆਪਣੇ ਵਾਤਾਵਰਨ ਸੰਬੰਧੀ ਪ੍ਰਭਾਵਾਂ ਨੂੰ ਘਟਾਉਣ ਅਤੇ ਉਹਨਾਂ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਸਟਾਫ, ਮੈਡੀਕਲ ਸਟਾਫ ਅਤੇ ਭਾਈਚਾਰਿਆਂ ਨੂੰ ਵਾਤਾਵਰਨ ਸੰਬੰਧੀ ਸਿਹਤ ਲਾਭ ਪ੍ਰਦਾਨ ਕਰਦੇ ਹਨ।
EV ਚਾਰਜਿੰਗ ਸਟੇਸ਼ਨ ਸੂਬਾਈ ਕਲੀਨ ਬੀ ਸੀ ਜਲਵਾਯੂ ਕਾਰਜਨੀਤੀ ਨਾਲ ਮੇਲ ਖਾਂਦੇ ਹਨ ਅਤੇ VCH ਦੀ ਗ੍ਰਹਿ ਤੰਦਰੁਸਤੀ ਕਾਰਜਨੀਤੀ ਦਾ ਸਮਰਥਨ ਕਰਨ ਲਈ ਟੀਮਾਂ ਅਤੇ ਵਿਜ਼ੀਟਰਾਂ ਲਈ ਵਾਤਾਵਰਨ ਪ੍ਰਤੀ ਚੇਤੰਨ ਤਰੀਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਸਮਰਥਨ ਕਰਦੇ ਹਨ। ਸੜਕਾਂ ‘ਤੇ ਆਵਾਜਾਈ ਦਾ ਬਿਜਲੀਕਰਨ ਉਹਨਾਂ ਬਹੁਤ ਸਾਰੇ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਦੀ ਇਹ ਸੰਸਥਾ ਨਿਕਾਸ ਨੂੰ ਘਟਾਉਣ ਅਤੇ ਭਾਈਚਾਰਿਆਂ ਅਤੇ ਗ੍ਰਹਿ ਦੀ ਤੰਦਰੁਸਤੀ 'ਤੇ ਮਹੱਤਵਪੂਰਨ ਪ੍ਰਭਾਵ ਪਾਉਣ ਦੀ ਯੋਜਨਾ ਬਣਾ ਰਹੀ ਹੈ। ਇਲੈਕਟ੍ਰਿਕ ਵਹੀਕਲ (EV) ਚਾਰਜਿੰਗ ਸਟੇਸ਼ਨ ਸਟਾਫ, ਮੈਡੀਕਲ ਸਟਾਫ ਅਤੇ ਚਾਰਜ ਦੀ ਲੋੜ ਵਾਲੇ ਇਲੈਕਟ੍ਰਿਕ ਵਾਹਨਾਂ ਵਾਲੇ ਮਰੀਜ਼ਾਂ/ਵਿਜ਼ਿਟਰਾਂ ਲਈ ਉਪਲਬਧ ਹਨ।
2024 ਦੇ ਅੰਤ ਤੱਕ, ਲਾਇਨਜ਼ ਗੇਟ ਹਸਪਤਾਲ, ਵੈਨਕੂਵਰ ਜਨਰਲ ਹਸਪਤਾਲ, ਰਿਚਮੰਡ ਹਸਪਤਾਲ, ਜੀ ਐਫ ਸਟ੍ਰੌਂਗ ਰੀਹੈਬਲੀਟੇਸ਼ਨ ਸੈਂਟਰ, ਸਕੁਆਮਿਸ਼ ਜਨਰਲ ਹਸਪਤਾਲ, ਸੀਸ਼ੈੱਲ ਹਸਪਤਾਲ ਅਤੇ qathet ਜਨਰਲ ਹਸਪਤਾਲ ਵਿੱਚ EV ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।
7
2024 ਦੇ ਅੰਤ ਤੱਕ, ਲਾਇਨਜ਼ ਗੇਟ ਹਸਪਤਾਲ, ਵੈਨਕੂਵਰ ਜਨਰਲ ਹਸਪਤਾਲ, ਰਿਚਮੰਡ ਹਸਪਤਾਲ, ਜੀ ਐਫ ਸਟ੍ਰੌਂਗ ਰੀਹੈਬਲੀਟੇਸ਼ਨ ਸੈਂਟਰ, ਸਕੁਆਮਿਸ਼ ਜਨਰਲ ਹਸਪਤਾਲ, ਸੀਸ਼ੈੱਲ ਹਸਪਤਾਲ ਅਤੇ qathet ਜਨਰਲ ਹਸਪਤਾਲ ਵਿੱਚ EV ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।
74
ਇਸ ਵੇਲੇ 74 ਲੈਵਲ 2 ਦੇ ਈ ਵੀ (ਇਲੈਕਟ੍ਰਿਕ ਵਹੀਕਲ) ਚਾਰਜਿੰਗ ਸਟੇਸ਼ਨ ਹਨ ਅਤੇ 16 ਲੈਵਲ 3 ਦੇ (ਡੀ ਸੀ ਫਾਸਟ ਚਾਰਜਰ) ਈ ਵੀ ਚਾਰਜਿੰਗ ਸਟੇਸ਼ਨ ਹਨ।
2,012
ਸਾਲ 2023 ਵਿਚ ਔਸਤਨ 2,012 ਸਟਾਫ ਮੈਂਬਰਾਂ ਨੇ ਹਰ ਮਹੀਨੇ ਵੀ ਸੀ ਐੱਚ ਟ੍ਰਾਂਜ਼ਿਟ ਇਨਸੈਨਟਿਵ ਪ੍ਰੋਗਰਾਮ ਵਿਚ ਹਿੱਸਾ ਲਿਆ।
50,973
ਸਾਲ 2023 ਵਿਚ ਸਟਾਫ ਅਤੇ ਮੈਡੀਕਲ ਸਟਾਫ ਨੂੰ 50,973 ਸ਼ਟਲ ਰਾਈਡਾਂ ਦਿੱਤੀਆਂ ਗਈਆਂ ਸਨ।
ਗ੍ਰੀਨਕੇਅਰ ਨੈੱਟਵਰਕ
ਗ੍ਰੀਨਕੇਅਰ ਇੱਕ ਅਜਿਹਾ ਨੈੱਟਵਰਕ ਹੈ ਜੋ ਸਿਹਤ-ਸੰਭਾਲ ਪ੍ਰਣਾਲੀ ਨੂੰ ਸਿਹਤਮੰਦ ਲੋਕਾਂ, ਥਾਂਵਾਂ ਅਤੇ ਗ੍ਰਹਿ ਲਈ ਵਾਤਾਵਰਨ ਲਈ ਟਿਕਾਊ ਅਤੇ ਮਜ਼ਬੂਤ ਦੇਖਭਾਲ ਵੱਲ ਅੱਗੇ ਵਧਣ ਲਈ ਬੀ ਸੀ ਦੇ ਸਿਹਤ-ਸੰਭਾਲ ਭਾਈਚਾਰੇ ਵਿੱਚ ਯਤਨਾਂ ਨੂੰ ਇੱਕਜੁੱਟ ਕਰਦਾ ਹੈ।
GreenCare ਵੈੱਬਸਾਈਟ `ਤੇ ਜਾਉਚੀਫ ਮੈਡੀਕਲ ਹੈਲਥ ਆਫਿਸ ਦੀ ਰਿਪੋਰਟ: ਜਲਵਾਯੂ ਐਮਰਜੈਂਸੀ ਵਿੱਚ ਆਬਾਦੀ ਦੀ ਤੰਦਰੁਸਤੀ ਨੂੰ ਸੁਰੱਖਿਅਤ ਕਰਨਾ
VCH ਲਈ ਚੀਫ਼ ਮੈਡੀਕਲ ਹੈਲਥ ਅਫਸਰ, Dr. Patricia Daly ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਖੇਤਰ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਸਿਹਤ ਵਿੱਚ ਤੁਰੰਤ ਨੁਕਸਾਨ ਦਾ ਸਾਹਮਣਾ ਕਰ ਰਹੀਆਂ ਅਬਾਦੀਆਂ ਦੀ ਪਛਾਣ ਕਰਦੀ ਹੈ। ਇਹ ਰਿਪੋਰਟ, ਕਿਸੇ ਜਲਵਾਯੂ ਐਮਰਜੈਂਸੀ ਵਿੱਚ ਆਬਾਦੀ ਦੀ ਸਿਹਤ ਦੀ ਸੁਰੱਖਿਆ ਕਰਨਾ1}, ਆਬਾਦੀ ਦੀ ਸਿਹਤ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਵਰਣਨ ਕਰਨ ਲਈ, ਅਤੇ ਖੇਤਰ ਵਿੱਚ ਅਨੁਭਵ ਅਤੇ ਅਨੁਮਾਨਿਤ ਸਭ ਤੋਂ ਮਹੱਤਵਪੂਰਨ ਪ੍ਰਭਾਵਾਂ ਦੀ ਜਾਂਚ ਕਰਨ ਲਈ ਡੇਟਾ ਅਤੇ ਵਿਸ਼ਲੇਸ਼ਣ ਦੇ ਕਈ ਸਰੋਤਾਂ ਨੂੰ ਇਕੱਠਾ ਕਰਦੀ ਹੈ। ਇਸ ਰਿਪੋਰਟ ਵਿੱਚ ਸਥਾਨਕ ਸਰਕਾਰਾਂ, ਇੰਡੀਜਨਸ ਭਾਈਚਾਰਿਆਂ ਅਤੇ ਕਮਿਊਨਿਟੀ ਭਾਈਵਾਲਾਂ ਵੱਲੋਂ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਅਤੇ ਖਤਰੇ ਵਿੱਚ ਪਏ ਲੋਕਾਂ ਦੀ ਸੁਰੱਖਿਆ ਲਈ ਅਨੁਕੂਲਿਤ ਕਰਨ ਲਈ ਪਹਿਲਾਂ ਤੋਂ ਹੀ ਚੱਲ ਰਹੇ ਮਹੱਤਵਪੂਰਨ ਕੰਮਾਂ ਦਾ ਵੀ ਦਸਤਾਵੇਜ਼ੀਕਰਨ ਕੀਤਾ ਗਿਆ ਹੈ।
ਪੂਰੀ ਰਿਪੋਰਟ ਪੜ੍ਹੋਇੰਵਾਇਰਨਮੈਂਟਲ ਪਰਫੌਰਮੈਂਸ ਅਕਾਊਂਟੇਬਿਲਿਟੀ ਰਿਪੋਰਟ
ਤਾਜ਼ਾ ਇੰਵਾਇਰਨਮੈਂਟਲ ਸਸਟੇਨੇਬਿਲਿਟੀ ਰਿਪੋਰਟ ਪੜ੍ਹੋ।
ਪੂਰੀ ਰਿਪੋਰਟ ਪੜ੍ਹੋ