ਤਿਲਕਣ ਅਤੇ ਡਿੱਗਣ ਤੋਂ ਬਚੋ

An illustration showing people walking safely in the winter

ਜਦੋਂ ਸਰਦੀਆਂ ਆਉਂਦੀਆਂ ਹਨ, ਤਾਂ ਬਰਫ਼ ਅਤੇ ਜੰਮੀ ਹੋਈ ਬਰਫ਼ ਫੁੱਟਪਾਥ ਅਤੇ ਹੋਰ ਸਤਹਾਂ ਨੂੰ ਤਿਲਕਣ ਵਾਲਾ ਬਣਾ ਸਕਦੇ ਹਨ। ਫਿਸਲਣਾ ਅਤੇ ਡਿੱਗਣਾ ਆਮ ਗੱਲ ਹੈ ਅਤੇ ਇਹ ਗੰਭੀਰ ਸੱਟਾਂ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾਤਰ ਡਿੱਗਣ ਵਾਲੀਆਂ ਘਟਨਾਵਾਂ ਸਾਵਧਾਨੀ ਅਤੇ ਸਧਾਰਨ ਸੁਰੱਖਿਆ ਕਦਮਾਂ ਨਾਲ ਰੋਕੀਆਂ ਜਾ ਸਕਦੀਆਂ ਹਨ।

ਜੋਖਮਾਂ ਨੂੰ ਸਮਝਣਾ

ਜੰਮੀ ਹੋਈ ਬਰਫ਼ ਸਤਹਾਂ ਨੂੰ ਬਹੁਤ ਤਿਲਕਣ ਵਾਲਾ ਬਣਾਉਂਦੀ ਹੈ ਅਤੇ ਪਕੜ ਘਟਾ ਦਿੰਦੀ ਹੈ। ਇਸ ਨਾਲ ਡਿੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ, ਜਿਸਦੇ ਨਤੀਜੇ ਵਜੋਂ ਮਾਮੂਲੀ ਸੱਟਾਂ ਤੋਂ ਲੈ ਕੇ ਵਧੇਰੇ ਗੰਭੀਰ ਹੱਡੀਆਂ ਦੇ ਟੁੱਟਣ ਜਾਂ ਸਿਰ ਦੀਆਂ ਸੱਟਾਂ ਤੱਕ ਕੁਝ ਵੀ ਹੋ ਸਕਦਾ ਹੈ। ਹਾਲਾਂਕਿ ਹਰ ਕੋਈ ਪ੍ਰਭਾਵਿਤ ਹੋ ਸਕਦਾ ਹੈ, ਪਰ ਬਜ਼ੁਰਗਾਂ ਦਾ ਜੋਖਮ ਵੱਧ ਹੁੰਦਾ ਹੈ ਕਿਉਂਕਿ ਉਹਨਾਂ ਦੀ ਸੰਤੁਲਨ, ਤਾਕਤ ਅਤੇ ਪ੍ਰਤੀਕਿਰਿਆ ਦੀ ਰਫ਼ਤਾਰ ਘੱਟ ਹੋ ਸਕਦੀ ਹੈ।

ਬਜ਼ੁਰਗਾਂ ਨੂੰ ਸੁਰੱਖਿਅਤ ਰੱਖਣ ਲਈ ਪਹਿਲਾਂ ਤੋਂ ਚੁੱਕੇ ਜਾਣ ਵਾਲੇ ਕਦਮ

ਬਜ਼ੁਰਗ ਸਰਦੀਆਂ ਵਿੱਚ ਬਰਫ਼ੀਲੇ ਮਹੀਨਿਆਂ ਦੌਰਾਨ ਡਿੱਗਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਕੁਝ ਕਦਮ ਚੁੱਕ ਸਕਦੇ ਹਨ:

  • ਸਰੀਰਕ ਤੌਰ 'ਤੇ ਚੁਸਤ ਫੁਰਤ ਰਹੋ: ਅਜਿਹੀਆਂ ਕਸਰਤਾਂ ਕਰੋ ਜੋ ਤਾਕਤ, ਸੰਤੁਲਨ ਅਤੇ ਲਚਕਤਾ ਨੂੰ ਬਿਹਤਰ ਬਣਾਉਂਦੀਆਂ ਹਨ। ਹਲਕਾ ਭਾਰ ਚੁੱਕਣਾ, ਪੌੜੀਆਂ ਚੜ੍ਹਨਾ, ਯੋਗਾ ਅਤੇ ਤਾਈ ਚੀ ਬਹੁਤ ਵਧੀਆ ਵਿਕਲਪ ਹਨ।
  • ਪੋਸ਼ਣ: ਹੱਡੀਆਂ ਦੀ ਸਿਹਤ ਕਾਇਮ ਰੱਖਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਖਪਤ ਲਈ ਕੈਨੇਡੀਅਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
  • ਨਿਯਮਤ ਸਿਹਤ ਜਾਂਚ: ਕਮਜ਼ੋਰ ਨਜ਼ਰ ਅਤੇ ਗਲਤ ਦਵਾਈਆਂ ਨਾਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਨਿਯਮਤ ਜਾਂਚ ਇਸ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
  • ਘਰ ਦੀ ਸੁਰੱਖਿਆ: ਇਹ ਯਕੀਨੀ ਬਣਾਓ ਕਿ ਰਹਿਣ ਵਾਲੀਆਂ ਥਾਵਾਂ ਪੈਰ ‘ਚ ਫਸਣ ਵਾਲੀਆਂ ਚੀਜ਼ਾਂ ਤੋਂ ਖ਼ਾਲੀ ਹਨ ਅਤੇ ਚੰਗੀ ਤਰ੍ਹਾਂ ਰੋਸ਼ਨੀ ਵਾਲੀਆਂ ਹਨ। ਜਿੱਥੇ ਜ਼ਰੂਰੀ ਹੋਵੇ, ਹੈਂਡਰੇਲ ਲਗਾਓ।

ਸਰਦੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਚੱਲਣ ਲਈ ਜਾਣਕਾਰੀ ਅਤੇ ਸੁਝਾਅ

  • ਸਤਹਾਂ ‘ਤੇ ਜੰਮੀ ਹੋਈ ਬਰਫ਼ ਤੋਂ ਸਾਵਧਾਨ ਰਹੋ।
  • ਇੱਕ ਚੰਗੇ ਗੁਆਂਢੀ ਬਣੋ। ਆਪਣੇ ਘਰ ਜਾਂ ਕਾਰੋਬਾਰ ਦੇ ਸਾਹਮਣੇ ਫੁੱਟਪਾਥ ਤੋਂ ਬਰਫ਼ ਅਤੇ ਜੰਮੀ ਹੋਈ ਬਰਫ਼ ਹਟਾਓ, ਤਾਂ ਜੋ ਡਿੱਗਣ ਦਾ ਖ਼ਤਰਾ ਘਟੇ ਅਤੇ ਚੱਲਣਾ ਅਸਾਨ ਹੋਵੇ। ਇਹ ਕੁਝ ਭਾਈਚਾਰਿਆਂ ਵਿੱਚ ਸਥਾਨਕ ਉਪ-ਨਿਯਮਾਂ (by-laws) ਦੇ ਤਹਿਤ ਲਾਜ਼ਮੀ ਹੈ।
  • ਸੁਰੱਖਿਅਤ ਤਰੀਕੇ ਨਾਲ ਚੱਲਣ ਲਈ, ਆਪਣੇ ਰਸਤੇ ਦੀ ਯੋਜਨਾ ਬਣਾਓ, ਸਾਫ਼ ਕੀਤੇ ਰਸਤੇ ਚੁਣੋ, ਵਧੀਆ ਪਕੜ ਵਾਲੇ ਜੁੱਤੇ ਪਹਿਨੋ ਅਤੇ ਜ਼ਰੂਰਤ ਪੈਣ ‘ਤੇ ਛੜੀ ਜਾਂ ਤੁਰਨ ਲਈ ਹੋਰ ਸਹਾਇਕ ਉਪਕਰਣ ਵਰਤੋ।
  • ਤਿਲਕਣ ਵਾਲੀਆਂ ਸਤਹਾਂ 'ਤੇ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਥੋੜ੍ਹਾ ਬਾਹਰ ਵੱਲ ਕਰਦੇ ਹੋਏ ਛੋਟੇ-ਛੋਟੇ ਕਦਮ ਚੁੱਕੋ (ਇੱਕ ਪੈਂਗੁਇਨ ਵਾਂਗ)। ਹੋਰ ਸੁਝਾਵਾਂ ਲਈ ਸਰਦੀਆਂ ਵਿੱਚ ਤੁਰਨ ਦਾ ਇਹ ਵੀਡੀਓਦੇਖੋ।
  • ਯਾਦ ਰੱਖੋ ਕਿ ਡਿੱਗਣ ਤੋਂ ਬਚਿਆ ਜਾ ਸਕਦਾ ਹੈ। ਆਪਣੀ ਤਾਕਤ ਅਤੇ ਸੰਤੁਲਨ ਬਣਾਈ ਰੱਖਣ ਲਈ ਸਰੀਰਕ ਤੌਰ ‘ਤੇ ਚੁਸਤ ਰਹੋ।
  • ਸੰਤੁਲਨ ਵਿੱਚ ਮਦਦ ਕਰਨ ਲਈ ਇੱਕ ਖੂੰਡੀ, ਸਕੀ ਪੋਲ ਜਾਂ ਤੁਰਨ ਵਾਲੀਆਂ ਸੋਟੀਆਂ ਦੀ ਵਰਤੋਂ ਕਰੋ। ਜੇ ਖੂੰਡੀ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਦੇ ਸਿਰੇ ‘ਤੇ ਇੱਕ ਖਿੱਚਣਯੋਗ ਆਈਸ ਪਿਕ ਜੋੜੋ।

ਡਿੱਗਣ ਤੋਂ ਬਚਾਅ ਅਤੇ ਸਰਦੀਆਂ ਵਿੱਚ ਸੈਰ ਕਰਨ ਦੇ ਸੁਰੱਖਿਆ ਸੁਝਾਵਾਂ ਬਾਰੇ ਵਧੇਰੇ ਜਾਣਕਾਰੀ ਲਈ, ਬ੍ਰਿਟਿਸ਼ ਕੋਲੰਬੀਆ ਫਾਲਸ ਐਂਡ ਇੰਜਰੀ ਪ੍ਰੀਵੈਂਸ਼ਨ ਕੋਲੀਸ਼ਨ ਦੀ ਫਾਈਂਡਿੰਗ ਬੈਲੇਂਸ ਵੈੱਬਸਾਈਟ ਅਤੇ ਕੈਨੇਡਾ ਸੇਫਟੀ ਕੌਂਸਲ ਵੈੱਬਸਾਈਟ ‘ਤੇ ਜਾਓ।