ਅਤਿਅੰਤ ਗਰਮੀ
On this page
- ਅਤਿਅੰਤ ਗਰਮੀ ਦੇ ਸਿਹਤ ‘ਤੇ ਪ੍ਰਭਾਵ
- ਵਧੇਰੇ ਜੋਖਮ ਵਾਲੇ ਲੋਕ
- ਅਤਿਅੰਤ ਗਰਮੀ ਦੇ ਸਿਹਤ ‘ਤੇ ਪ੍ਰਭਾਵ ਅਤੇ ਜੋਖਮ ਘਟਾਉਣ ਦੇ ਤਰੀਕੇ
- ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਗਰਮੀ ਤੋਂ ਬਚਾਉਣ ਲਈ ਕਦਮ
- ਗਰਮ ਮੌਸਮ ਦੌਰਾਨ ਦੂਜਿਆਂ ਨਾਲ ਸੰਪਰਕ ਕਿਵੇਂ ਕਰੀਏ ਅਤੇ ਉਨ੍ਹਾਂ ਦੀ ਮਦਦ ਕਿਵੇਂ ਕਰੀਏ।
- ਕੂਲਿੰਗ ਸੈਂਟਰ ਅਤੇ ਗਰਮੀ ਤੋਂ ਰਾਹਤ ਲਈ ਥਾਂਵਾਂ
- "ਗਰਮੀ ਸੰਬੰਧਿਤ ਚਿਤਾਵਨੀਆਂ" ਅਤੇ "ਅਤਿਅੰਤ ਗਰਮੀ ਦੀਆਂ ਐਮਰਜੈਂਸੀਆਂ"
- ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਸ਼ੇਸ਼ ਵਿਚਾਰ
- ਅਤਿਅੰਤ ਗਰਮੀ ਸੰਬੰਧੀ ਖੋਜ ਅਤੇ ਡੇਟਾ
- ਅਤਿਅੰਤ ਗਰਮੀ ਦੇ ਸਰੋਤ
- ਸਿਹਤ ਪੇਸ਼ੇਵਰਾਂ ਲਈ ਸਰੋਤ

ਜ਼ਿਆਦਾ ਗਰਮੀ ਜਾਨਲੇਵਾ ਹੋ ਸਕਦੀ ਹੈ, ਅਤੇ ਸਭ ਤੋਂ ਵੱਡਾ ਖ਼ਤਰਾ ਅਤਿਅੰਤ ਗਰਮੀ ਦੀਆਂ ਘਟਨਾਵਾਂ ("ਗਰਮੀ ਦੀਆਂ ਲਹਿਰਾਂ") ਦੌਰਾਨ ਘਰ ਦੇ ਅੰਦਰ ਬਹੁਤ ਉੱਚ ਤਾਪਮਾਨ ਤੋਂ ਹੁੰਦਾ ਹੈ। ਪਰ ਗਰਮੀ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਲੱਛਣਾਂ ਨੂੰ ਪਛਾਣੋ ਅਤੇ ਗਰਮ ਮੌਸਮ ਲਈ ਤਿਆਰੀ ਦੇ ਤਰੀਕੇ ਸਿੱਖੋ, ਤਾਂ ਜੋ ਤੁਸੀਂ, ਤੁਹਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿ ਸਕਣ।
ਸੰਬੰਧਿਤ: ਜਲਵਾਯੂ ਤਬਦੀਲੀ ਅਤੇ ਸਿਹਤ
ਅਤਿਅੰਤ ਗਰਮੀ ਦੇ ਸਿਹਤ ‘ਤੇ ਪ੍ਰਭਾਵ
ਅਤਿਅੰਤ ਗਰਮੀ ਦੀਆਂ ਘਟਨਾਵਾਂ, ਜਿਨ੍ਹਾਂ ਨੂੰ 'ਗਰਮੀ ਦੀਆਂ ਲਹਿਰਾਂ' ਕਿਹਾ ਜਾਂਦਾ ਹੈ, ਗਰਮੀ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਕਰ ਸਕਦੀਆਂ ਹਨ। ਗਰਮੀ ਨਾਲ ਸੰਬੰਧਿਤ ਬਿਮਾਰੀ ਇੱਕ ਵਿਆਪਕ ਸ਼ਬਦ ਹੈ ਜੋ ਜ਼ਿਆਦਾ ਗਰਮੀ ਕਾਰਨ ਹੋਣ ਵਾਲੀਆਂ ਅਵਸਥਾਵਾਂ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਹੀਟ ਰੈਸ਼ (ਗਰਮੀ ਕਾਰਨ ਸਰੀਰ ‘ਤੇ ਹੋਣ ਵਾਲੇ ਦਾਣੇ), ਸੰਨ ਬਰਨ (ਧੁੱਪ ਨਾਲ ਚਮੜੀ ਦਾ ਸੜਨਾ), ਗਰਮੀ ਕਾਰਨ ਮਾਸਪੇਸ਼ੀਆਂ ਵਿੱਚ ਕੜਵੱਲ, ਗਰਮੀ ਕਾਰਨ ਬੇਹੱਦ ਥਕਾਵਟ, ਅਤੇ ਸਭ ਤੋਂ ਗੰਭੀਰ ਹੁੰਦਾ ਹੈ ਹੀਟ ਸਟ੍ਰੋਕ।
ਗਰਮੀ ਕਾਰਨ ਬੇਹੱਦ ਥਕਾਵਟ
ਗਰਮੀ ਕਾਰਨ ਬੇਹੱਦ ਥਕਾਵਟ ਦੇ ਲੱਛਣਾਂ ਵਿੱਚ ਸ਼ਾਮਲ ਹਨ:
- ਬਹੁਤ ਜ਼ਿਆਦਾ ਪਸੀਨਾ ਆਉਣਾ
- ਸਰੀਰ ‘ਤੇ ਹੋਣ ਵਾਲੇ ਦਾਣੇ
- ਚੱਕਰ ਆਉਣੇ
- ਮਤਲੀ ਜਾਂ ਉਲਟੀਆਂ
- ਤੇਜ਼ ਸਾਹ ਲੈਣਾ ਅਤੇ ਦਿਲ ਦੀ ਧੜਕਨ ਤੇਜ਼ ਹੋਣਾ
- ਸਿਰ ਦਰਦ
- ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ
- ਮਾਸਪੇਸ਼ੀਆਂ ਵਿੱਚ ਕੜਵੱਲ
- ਬਹੁਤ ਜ਼ਿਆਦਾ ਪਿਆਸ
- ਗੂੜ੍ਹਾ ਪਿਸ਼ਾਬ ਅਤੇ ਪਿਸ਼ਾਬ ਘੱਟ ਆਉਣਾ
ਜੇ ਕਿਸੇ ਨੂੰ ਇਹ ਲੱਛਣ ਹੋਣ, ਤਾਂ ਜੇ ਹੋ ਸਕੇ ਤਾਂ ਉਨ੍ਹਾਂ ਨੂੰ ਠੰਡੀ ਥਾਂ 'ਤੇ ਲਿਜਾਣ ਵਿੱਚ ਮਦਦ ਕਰੋ। ਉਨ੍ਹਾਂ ਨੂੰ ਪਾਣੀ ਦਿਓ, ਵਾਧੂ ਕੱਪੜੇ ਢਿੱਲੇ ਕਰੋ ਜਾਂ ਉਤਾਰੋ, ਅਤੇ ਉਨ੍ਹਾਂ ਦੇ ਸਰੀਰ ਨੂੰ ਬਰਫ਼ ਦੇ ਪੈਕ, ਗਿੱਲੇ ਤੌਲੀਏ, ਜਾਂ ਗਿੱਲੇ ਕੱਪੜਿਆਂ ਨਾਲ ਠੰਡਕ ਪਹੁੰਚਾਓ। ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਠੰਡਕ ਪਹੁੰਚਾਉਂਦੇ ਰਹੋ ਅਤੇ ਪਾਣੀ ਦਿੰਦੇ ਰਹੋ। ਜੇਕਰ ਲੱਛਣ ਵਿਗੜ ਜਾਂਦੇ ਹਨ ਜਾਂ ਸੁਧਾਰ ਨਹੀਂ ਹੁੰਦਾ, ਤਾਂ ਡਾਕਟਰੀ ਮਦਦ ਲਓ।
ਹੀਟ ਸਟ੍ਰੋਕ
ਹੀਟ ਸਟ੍ਰੋਕ ਦੇ ਲੱਛਣਾਂ ਵਿੱਚ ਸ਼ਾਮਲ ਹਨ:
- ਸਰੀਰ ਦਾ ਉੱਚ ਤਾਪਮਾਨ (39°C/102°F ਜਾਂ ਵੱਧ)
- ਬੇਹੋਸ਼ੀ ਜਾਂ ਸੁਸਤੀ ਮਹਿਸੂਸ ਹੋਣਾ
- ਉਲਝਣ ਮਹਿਸੂਸ ਹੋਣਾ
- ਤਾਲਮੇਲ ਦੀ ਘਾਟ
- ਚਮੜੀ ਦਾ ਬਹੁਤ ਗਰਮ ਅਤੇ ਲਾਲ ਹੋਣਾ (ਸੁੱਕੀ ਹੋ ਸਕਦੀ ਹੈ)
ਹੀਟ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ। ਐਮਰਜੈਂਸੀ ਰੂਮ ਜਾਂ ਅਰਜੈਂਟ ਕੇਅਰ ਸੈਂਟਰ ਤੋਂ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ। ਜੇ ਲੋੜ ਹੋਵੇ ਤਾਂ 9-1-1 'ਤੇ ਕਾਲ ਕਰੋ। ਮਦਦ ਦੀ ਉਡੀਕ ਕਰਦੇ ਸਮੇਂ, ਜੇ ਸੰਭਵ ਹੋਵੇ ਤਾਂ ਵਿਅਕਤੀ ਨੂੰ ਠੰਡੀ ਜਗ੍ਹਾ 'ਤੇ ਲੈ ਜਾਓ। ਉਨ੍ਹਾਂ ਨੂੰ ਬਰਫ਼ ਦੇ ਪੈਕ, ਗਿੱਲੇ ਤੌਲੀਏ, ਸਪੰਜ ਬਾਥ, ਸ਼ਾਵਰ ਨਾਲ ਜਲਦੀ ਠੰਡਕ ਪਹੁੰਚਾਓ ਜਾਂ ਉਨ੍ਹਾਂ ਦੇ ਕੱਪੜਿਆਂ ਨੂੰ ਗਿੱਲਾ ਕਰੋ। ਉਨ੍ਹਾਂ ਨੂੰ ਠੰਡਕ ਪਹੁੰਚਾਉਂਦੇ ਰਹੋ ਅਤੇ ਮਦਦ ਆਉਣ ਤੱਕ ਉਨ੍ਹਾਂ ਦੇ ਨਾਲ ਰਹੋ।
ਜੇਕਰ ਤੁਹਾਨੂੰ ਪੱਕਾ ਨਹੀਂ ਪਤਾ ਜਾਂ ਕੋਈ ਗੈਰ-ਐਮਰਜੈਂਸੀ ਸਵਾਲ ਹਨ, ਤਾਂ ਨਰਸ ਨਾਲ ਗੱਲ ਕਰਨ ਲਈ 8-1-1 'ਤੇ ਕਾਲ ਕਰੋ।
ਵਧੇਰੇ ਜੋਖਮ ਵਾਲੇ ਲੋਕ
ਲੋਕ ਗਰਮੀ ਦਾ ਅਸਰ ਵੱਖ-ਵੱਖ ਤਰੀਕਿਆਂ ਨਾਲ ਮਹਿਸੂਸ ਕਰਦੇ ਹਨ, ਅਤੇ ਕੁਝ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਵਧੇਰੇ ਜੋਖਮ ਹੁੰਦਾ ਹੈ। ਹੇਠਾਂ ਦਿੱਤੇ ਲੋਕਾਂ ਲਈ ਆਪਣੇ ਸਰੀਰ ਨੂੰ ਠੰਡਕ ਪਹੁੰਚਾਉਣਾ ਵਧੇਰੇ ਜ਼ਰੂਰੀ ਹੈ:
- 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ
- ਉਹ ਲੋਕ ਜੋ ਇਕੱਲੇ ਰਹਿੰਦੇ ਹਨ ਜਾਂ ਸਮਾਜਿਕ ਤੌਰ 'ਤੇ ਅਲੱਗ-ਥਲੱਗ ਹਨ।
- ਸ਼ੂਗਰ, ਦਿਲ ਦੀ ਬਿਮਾਰੀ ਜਾਂ ਸਾਹ ਦੀ ਬਿਮਾਰੀ ਵਰਗੀਆਂ ਪਹਿਲਾਂ ਤੋਂ ਮੌਜੂਦ ਸਿਹਤ ਅਵਸਥਾਵਾਂ ਵਾਲੇ ਲੋਕ
- ਮਾਨਸਿਕ ਬਿਮਾਰੀ ਵਾਲੇ ਲੋਕ ਜਿਵੇਂ ਕਿ ਸਕਿਜ਼ੋਫਰੀਨੀਆ, ਡਿਪਰੈਸ਼ਨ (ਉਦਾਸੀ), ਜਾਂ ਐਂਕਜ਼ਾਇਟੀ (ਮਾਨਸਿਕ ਪਰੇਸ਼ਾਨੀ)
- ਸ਼ਰਾਬ ਸਮੇਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ ਵਾਲੇ ਲੋਕ
- ਚਲਣ-ਫਿਰਣ ਦੀ ਸੀਮਤ ਸਮਰੱਥਾ ਵਾਲੇ ਲੋਕ
- ਉਹ ਲੋਕ ਜੋ ਅਸਥਾਈ ਰਿਹਾਇਸ਼ ਵਿੱਚ ਹਨ
- ਉਹ ਲੋਕ ਜੋ ਗਰਮ ਵਾਤਾਵਰਨ ਵਿੱਚ ਕੰਮ ਕਰਦੇ ਹਨ ਜਾਂ ਰਹਿੰਦੇ ਹਨ।
- ਗਰਭਵਤੀ ਲੋਕ
- ਨਵਜੰਮੇ ਬੱਚੇ ਅਤੇ ਛੋਟੇ ਬੱਚੇ
ਗਰਮੀ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ, ਅਤੇ ਕੁਝ ਲੋਕਾਂ ਨੂੰ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਸਹਾਇਤਾ ਦੀ ਲੋੜ ਹੋ ਸਕਦੀ ਹੈ। ਗਰਮ ਮੌਸਮ ਦੌਰਾਨ, ਇਸ ਗੱਲ ‘ਤੇ ਧਿਆਨ ਦਿਓ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਉਨ੍ਹਾਂ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹੋ ਜੋ ਜ਼ਿਆਦਾ ਜੋਖਮ ਵਿੱਚ ਹਨ। ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਠੰਡੀਆਂ ਥਾਵਾਂ 'ਤੇ ਸਮਾਂ ਬਿਤਾਉਣਾ ਅਤੇ ਬਹੁਤ ਸਾਰਾ ਪਾਣੀ ਪੀਣਾ।

ਪੋਸਟਰ
ਅਤਿਅੰਤ ਗਰਮੀ ਦੇ ਸਿਹਤ ‘ਤੇ ਪ੍ਰਭਾਵ ਅਤੇ ਜੋਖਮ ਘਟਾਉਣ ਦੇ ਤਰੀਕੇ
ਗਰਮੀ ਨਾਲ ਸੰਬੰਧਿਤ ਬਿਮਾਰੀ ਦੇ ਲੱਛਣਾਂ ਅਤੇ ਗਰਮੀ ਦੀਆਂ ਲਹਿਰਾਂ ਦੌਰਾਨ ਸੁਰੱਖਿਅਤ ਰਹਿਣ ਲਈ ਕੀਤੇ ਜਾਣ ਵਾਲੇ ਉਪਾਅ ਸਾਂਝੇ ਕਰੋ। ਅਨੁਵਾਦ ਉਪਲਬਧ ਹਨ।
ਅਤਿਅੰਤ ਗਰਮੀ ਵਾਲਾ ਪੋਸਟਰ ਡਾਊਨਲੋਡ ਕਰੋ (ਅੰਗਰੇਜ਼ੀ)ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਗਰਮੀ ਤੋਂ ਬਚਾਉਣ ਲਈ ਕਦਮ
ਜ਼ਿਆਦਾਤਰ ਲੋਕਾਂ ਲਈ ਗਰਮੀ ਦੀਆਂ ਲਹਿਰਾਂ ਦਾ ਸਭ ਤੋਂ ਖਤਰਨਾਕ ਪਹਿਲੂ ਘਰ ਦੇ ਅੰਦਰ ਦਾ ਉੱਚ ਤਾਪਮਾਨ ਹੁੰਦਾ ਹੈ। ਠੰਡੀ ਥਾਂ 'ਤੇ ਸਮਾਂ ਬਿਤਾਉਣਾ ਅਤੇ ਬਹੁਤ ਸਾਰਾ ਪਾਣੀ ਪੀਣਾ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਜੰਗਲੀ ਅੱਗਾਂ ਦਾ ਧੂੰਆਂ ਵੀ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੰਗਲੀ ਅੱਗਾਂ ਦੇ ਧੂੰਏਂ ਅਤੇ ਗਰਮੀ ਦੀਆਂ ਘਟਨਾਵਾਂ ਦੌਰਾਨ, HEPA ਏਅਰ ਕਲੀਨਰ ਦੀ ਵਰਤੋਂ ਕਰਕੇ ਆਪਣੀ ਹਵਾ ਨੂੰ ਫਿਲਟਰ ਕਰਨ ਬਾਰੇ ਵੀ ਵਿਚਾਰ ਕਰੋ। ਜੰਗਲੀ ਅੱਗਾਂ ਦੇ ਧੂੰਏਂ ਬਾਰੇ ਹੋਰ ਜਾਣੋ।
-
ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਠੰਡਕ ਪਹੁੰਚਾਓ
- ਠੰਡੀਆਂ ਅੰਦਰੂਨੀ ਅਤੇ ਬਾਹਰੀ ਥਾਵਾਂ (ਜਿਵੇਂ ਕਿ ਕਮਿਊਨਿਟੀ ਸੈਂਟਰ, ਲਾਇਬ੍ਰੇਰੀ ਜਾਂ ਏਅਰ ਕੰਡੀਸ਼ਨਿੰਗ ਵਾਲਾ ਮਾਲ) ਵਿੱਚ ਸਮਾਂ ਬਿਤਾਓ।
- ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੇ, ਫਿਰ ਵੀ ਹਾਈਡ੍ਰੇਟਿਡ ਰਹਿਣ ਲਈ ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪਦਾਰਥ ਪੀਓ।
- ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਸ਼ਾਵਰ ਲਓ, ਇਸ਼ਨਾਨ ਕਰੋ ਜਾਂ ਸਰੀਰ ਦੇ ਕਿਸੇ ਹਿੱਸੇ ਨੂੰ ਪਾਣੀ ਵਿੱਚ ਡੁਬੋਵੋ।
- ਠੰਡਕ ਪਹੁੰਚਾਉਣ ਲਈ ਗਿੱਲੀ ਕਮੀਜ਼ ਜਾਂ ਗਿੱਲੇ ਤੌਲੀਏ ਪਹਿਨੋ।
- ਢਿੱਲੇ, ਹਲਕੇ ਰੰਗ ਦੇ, ਹਵਾ ਦਾਰ ਕੱਪੜੇ ਪਾਓ।
- ਖਾਸ ਕਰਕੇ ਦਿਨ ਦੇ ਸਭ ਤੋਂ ਗਰਮ ਸਮਿਆਂ (ਬੀ.ਸੀ. ਵਿੱਚ ਆਮ ਤੌਰ 'ਤੇ ਦੁਪਹਿਰ 2 ਤੋਂ 4 ਵਜੇ ਤੱਕ) ਦੌਰਾਨ ਆਪਣੀਆਂ ਗਤੀਵਿਧੀਆਂ ਘਟਾਓ।
- ਗਰਮੀ ਕਾਰਨ ਬੇਹੱਦ ਥਕਾਵਟ ਅਤੇ ਹੀਟ ਸਟ੍ਰੋਕ ਦੇ ਲੱਛਣਾਂ 'ਤੇ ਨਜ਼ਰ ਰੱਖੋ। ਗਰਮੀ ਤੋਂ ਪ੍ਰਭਾਵਿਤ ਲੋਕਾਂ ਲਈ, ਜਦੋਂ ਅੰਦਰੂਨੀ ਤਾਪਮਾਨ 26°C (78°F) ਤੋਂ ਵੱਧ ਹੋਵੇ ਤਾਂ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਜੋਖਮ ਵਧ ਜਾਂਦਾ ਹੈ, ਅਤੇ 31°C (88°F) ਤੋਂ ਉਪਰ ਹੋਣ 'ਤੇ ਇਹ ਜੋਖਮ ਬਹੁਤ ਜ਼ਿਆਦਾ ਹੋ ਸਕਦਾ ਹੈ।
-
ਥਾਵਾਂ ਨੂੰ ਠੰਡਾ ਰੱਖੋ
- ਦਿਨ ਦੌਰਾਨ ਖਿੜਕੀਆਂ ਅਤੇ ਸ਼ੇਡ/ਬਲਾਈਂਡਜ਼ ਬੰਦ ਰੱਖੋ, ਤਾਂ ਜੋ ਠੰਡੀ ਹਵਾ ਬਾਹਰ ਨਾ ਜਾਵੇ ਅਤੇ ਧੁੱਪ ਅੰਦਰ ਨਾ ਆਵੇ।
- ਰਾਤ ਦੇ ਸਮੇਂ, ਜਦੋਂ ਬਾਹਰ ਦਾ ਮੌਸਮ ਠੰਡਾ ਹੁੰਦਾ ਹੈ (ਆਮ ਤੌਰ 'ਤੇ ਬੀ.ਸੀ. ਵਿੱਚ 9-10 ਵਜੇ), ਤਾਂ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹ ਦੇਵੋ। ਬਾਥਰੂਮ ਅਤੇ ਰਸੋਈ ਦੇ ਕੁਝ ਪੱਖੇ ਸਿੱਧੇ ਬਾਹਰ ਹਵਾ ਛੱਡਦੇ ਹਨ, ਜੋ ਘਰ ਦੀ ਗਰਮ ਹਵਾ ਨੂੰ ਕੱਢਣ ਵਿੱਚ ਮਦਦਗਾਰ ਹੋ ਸਕਦੇ ਹਨ। ਘਰ ਵਿੱਚ ਰਾਤ ਭਰ ਠੰਡੀ ਹਵਾ ਲਿਆਉਣ ਲਈ ਪੋਰਟੇਬਲ ਫੈਨ ਦੀ ਵਰਤੋਂ ਕਰੋ।
- ਆਪਣੇ ਘਰ ਲਈ ਏਅਰ ਕੰਡੀਸ਼ਨਰ ਲੈਣ ਬਾਰੇ ਸੋਚੋ। ਜੇਕਰ ਤੁਹਾਡੇ ਕੋਲ ਏਅਰ ਕੰਡੀਸ਼ਨਿੰਗ ਹੈ, ਤਾਂ ਇਸਨੂੰ ਜ਼ਰੂਰ ਚਲਾਓ।
- ਆਪਣੇ ਅਤੇ ਜਿਨ੍ਹਾਂ ਨਾਲ ਤੁਸੀਂ ਸੰਪਰਕ ਵਿੱਚ ਹੋ, ਉਨ੍ਹਾਂ ਦੇ ਘਰ ਦੇ ਅੰਦਰਲੇ ਤਾਪਮਾਨ ਦਾ ਧਿਆਨ ਰੱਖੋ। ਗਰਮੀ ਤੋਂ ਪ੍ਰਭਾਵਿਤ ਲੋਕਾਂ ਲਈ, ਜਦੋਂ ਅੰਦਰੂਨੀ ਤਾਪਮਾਨ 26°C (78°F) ਤੋਂ ਉਪਰ ਹੁੰਦਾ ਹੈ, ਤਾਂ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਜੋਖਮ ਵੱਧ ਸਕਦਾ ਹੈ।
"ਗਰਮੀ ਸੰਬੰਧਿਤ ਚਿਤਾਵਨੀਆਂ" ਅਤੇ "ਅਤਿਅੰਤ ਗਰਮੀ ਦੀਆਂ ਐਮਰਜੈਂਸੀਆਂ"
2021 ਬੀ.ਸੀ. ਹੀਟ ਡੋਮ ਦੇ ਜਵਾਬ ਵਿੱਚ, ਕਈ ਸਿਹਤ ਖੇਤਰ ਦੇ ਭਾਈਵਾਲਾਂ, ਅਤੇ ‘ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ’ (Environment and Climate Change Canada, ECCC) ਨੇ ਬੀ ਸੀ ਹੀਟ ਅਲਰਟ ਅਤੇ ਰਿਸਪਾਂਸ ਸਿਸਟਮ (BC HARS) ਵਿਕਸਤ ਕੀਤਾ। ਇਹ ਦੋ-ਪੱਧਰੀ ਚਿਤਾਵਨੀ ਪ੍ਰਣਾਲੀ ਉਹ ਮਾਪਦੰਡ ਦਰਸਾਉਂਦੀ ਹੈ, ਜਿਨ੍ਹਾਂ ਦੀ ਵਰਤੋਂ ECCC ਵੱਲੋਂ ਗਰਮੀ ਦੀ ਚਿਤਾਵਨੀ (ਪੱਧਰ 1) ਜਾਂ ਅਤਿਅੰਤ ਗਰਮੀ ਦੀ ਐਮਰਜੈਂਸੀ (ਪੱਧਰ 2) ਜਾਰੀ ਕਰਨ ਲਈ ਕੀਤੀ ਜਾਵੇਗੀ। ਇਹ ਪ੍ਰਣਾਲੀ ਜਨਤਕ ਸਿਹਤ ਲਈ ਢੁਕਵਾਂ ਸੁਨੇਹਾ ਦੇਣ, ਅਤੇ ਸਿਹਤ ਖੇਤਰਾਂ, ਸਥਾਨਕ ਸਰਕਾਰਾਂ ਅਤੇ ਹੋਰ ਭਾਈਵਾਲਾਂ ਲਈ ਲਾਜ਼ਮੀ ਕਾਰਵਾਈਆਂ ਦੀ ਸਿਫ਼ਾਰਸ਼ ਕਰਨ ਵਿੱਚ ਵੀ ਮਦਦ ਕਰੇਗੀ।
BC HARS ਬਾਰੇ ਹੋਰ ਜਾਣਕਾਰੀ BCCDC ਦੀ ਵੈੱਬਸਾਈਟ 'ਤੇ ਪੜ੍ਹੋ।
ਚਿਤਾਵਨੀਆਂ
-
ਗਰਮੀ ਦੀ ਚਿਤਾਵਨੀ (ਪੱਧਰ 1)
ਸੰਕਟ: ਦਿਨ ਅਤੇ ਰਾਤ ਦੇ ਤਾਪਮਾਨ ਆਮ ਮੌਸਮੀ ਮਿਆਰਾਂ ਨਾਲੋਂ ਵੱਧ ਹਨ ਅਤੇ ਇੱਕੋ ਪੱਧਰ 'ਤੇ ਬਣੇ ਹੋਏ ਹਨ।
ਕਾਰਵਾਈ: ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਆਮ ਤਰੀਕੇ ਵਰਤੋ ਅਤੇ ਉਨ੍ਹਾਂ ਲੋਕਾਂ ਦੀ ਖ਼ਬਰ ਲਓ ਜੋ ਗਰਮੀ ਨਾਲ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ। -
ਅਤਿਅੰਤ ਗਰਮੀ ਦੀ ਐਮਰਜੈਂਸੀ (ਪੱਧਰ 2)
ਸੰਕਟ: ਦਿਨ ਅਤੇ ਰਾਤ ਦਾ ਤਾਪਮਾਨ ਮੌਸਮੀ ਮਿਆਰਾਂ ਨਾਲੋਂ ਵੱਧ ਹੈ ਅਤੇ ਹਰ ਰੋਜ਼ ਵਧੇਰੇ ਗਰਮ ਹੁੰਦਾ ਜਾ ਰਿਹਾ ਹੈ।
ਕਾਰਵਾਈ: ਆਪਣੀ ਐਮਰਜੈਂਸੀ ਯੋਜਨਾ ਜਲਦ ਤੋਂ ਜਲਦ ਲਾਗੂ ਕਰੋ ਅਤੇ ਗਰਮੀ ਕਾਰਨ ਵਧੇਰੇ ਜੋਖਮ ‘ਚ ਰਹਿਣ ਵਾਲੇ ਲੋਕਾਂ ਨਾਲ ਰੋਜ਼ਾਨਾ ਇੱਕ ਵਾਰ ਸੰਪਰਕ ਕਰੋ।
ਅਤਿਅੰਤ ਗਰਮੀ ਦੇ ਸਰੋਤ
-
-
ਬ੍ਰਿਟਿਸ਼ ਕੋਲੰਬੀਆ ਲਈ ਜਨਤਕ ਮੌਸਮੀ ਚਿਤਾਵਨੀਆਂ
ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ECCC) ਦੀਆਂ ਮੌਸਮੀ ਚਿਤਾਵਨੀਆਂ ਜਿਸ ਵਿੱਚ ਗਰਮੀ ਅਤੇ ਹਵਾ ਦੀ ਗੁਣਵੱਤਾ ਸ਼ਾਮਲ ਹੈ।
-
WeatherCAN ਐਪ
ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ECCC) ਦੀ ਸਮਾਰਟਫੋਨ ਲਈ ਮੌਸਮੀ ਚਿਤਾਵਨੀ ਐਪ, ਜੋ ਗਰਮੀ ਅਤੇ ਹਵਾ ਦੀ ਗੁਣਵੱਤਾ ਦੀਆਂ ਚਿਤਾਵਨੀਆਂ ਦਿੰਦੀ ਹੈ।
-
ਹੈਲੋ ਵ੍ਹੈਦਰ
ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ (ECCC) ਦੀ ਇੱਕ ਸਵੈਚਾਲਿਤ ਟੈਲੀਫੋਨ ਮੌਸਮੀ ਸੇਵਾ
-
-
-
ਅਤਿਅੰਤ ਗਰਮੀ ਸੰਬੰਧਿਤ ਪੋਸਟਰ - ਅੰਗਰੇਜ਼ੀ
ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ
-
ਅਤਿਅੰਤ ਗਰਮੀ ਸੰਬੰਧਿਤ ਪੋਸਟਰ - ਅਨੁਵਾਦਿਤ
ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ; ਇਹਨਾਂ ਭਾਸ਼ਾਵਾਂ ਵਿੱਚ ਉਪਲਬਧ: ਅੰਗਰੇਜ਼ੀ, ਅਰਬੀ, ਸਿੰਪਲੀਫਾਈਡ ਚਾਈਨੀਜ਼, ਟ੍ਰੇਡਿਸ਼ਨਲ ਚਾਈਨੀਜ਼, ਹਿੰਦੀ, ਕੋਰੀਅਨ, ਫਾਰਸੀ, ਪੰਜਾਬੀ, ਸਪੈਨਿਸ਼, ਉਰਦੂ, ਵੀਅਤਨਾਮੀ ਅਤੇ ਗੁਜਰਾਤੀ
-
ਅਤਿਅੰਤ ਗਰਮੀ ਦੀਆਂ ਘਟਨਾਵਾਂ ਦੌਰਾਨ ਸਿਹਤ ਜਾਂਚ - ਅਨੁਵਾਦਿਤ
ਨੈਸ਼ਨਲ ਕੋਲੈਬਰੇਟਿੰਗ ਸੈਂਟਰ ਫੌਰ ਇੰਵਾਇਰਨਮੈਂਟਲ ਹੈਲਥ; ਇਹਨਾਂ ਭਾਸ਼ਾਵਾਂ ਵਿੱਚ ਉਪਲਬਧ: ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਸਿੰਪਲੀਫਾਈਡ ਚਾਈਨੀਜ਼, ਟ੍ਰੇਡਿਸ਼ਨਲ ਚਾਈਨੀਜ਼
-
ਅਤਿਅੰਤ ਗਰਮੀ ਦੀ ਤਿਆਰੀ ਲਈ ਗਾਈਡ - ਅਨੁਵਾਦਿਤ
ਪ੍ਰੀਪੇਅਰਡ ਬੀ ਸੀ; ਇਹਨਾਂ ਵਿੱਚ ਉਪਲਬਧ: ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਸਿੰਪਲੀਫਾਈਡ ਚਾਈਨੀਜ਼, ਟ੍ਰੇਡਿਸ਼ਨਲ ਚਾਈਨੀਜ਼
-
ਅਤਿਅੰਤ ਗਰਮੀ ਵਿੱਚ ਪੱਖਿਆਂ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ
-
ਠੰਡਕ ਪਹੁੰਚਾਉਣ ਲਈ ਆਪਣੀ ਖੁਦ ਦੀ ਕਿੱਟ ਬਣਾਓ - ਅਨੁਵਾਦਿਤ
ਵੈਨਕੂਵਰ ਕੋਸਟਲ ਹੈਲਥ ਅਤੇ ਸਿਟੀ ਔਫ ਵੈਨਕੂਵਰ; ਇਹਨਾਂ ਭਾਸ਼ਾਵਾਂ ਵਿੱਚ ਉਪਲਬਧ: ਅੰਗਰੇਜ਼ੀ, ਪੰਜਾਬੀ, ਸਿੰਪਲੀਫਾਈਡ ਚਾਈਨੀਜ਼, ਟ੍ਰੇਡਿਸ਼ਨਲ ਚਾਈਨੀਜ਼, ਤਾਗਾਲੋਗ, ਵੀਅਤਨਾਮੀ।
-
ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਵਿੱਚ ਗਰਮੀ ਨਾਲ ਸੰਬੰਧਿਤ ਬਿਮਾਰੀਆਂ - ਅਨੁਵਾਦਿਤ
ਹੈਲਥਲਿੰਕ ਬੀ ਸੀ; ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੈ: ਅੰਗਰੇਜ਼ੀ, ਅਰਬੀ, ਸਿੰਪਲੀਫਾਈਡ ਚਾਈਨੀਜ਼, ਟ੍ਰੇਡਿਸ਼ਨਲ ਚਾਈਨੀਜ਼, ਫਾਰਸੀ, ਫ੍ਰੈਂਚ, ਹਿੰਦੀ, ਜਪਾਨੀ, ਕੋਰੀਅਨ, ਪੰਜਾਬੀ, ਰੂਸੀ, ਸਪੈਨਿਸ਼, ਤਾਗਾਲੋਗ, ਯੂਕਰੇਨੀ, ਵੀਅਤਨਾਮੀ
-
ਅਤਿਅੰਤ ਗਰਮੀ ਲਈ ਇਕੱਠੇ ਤਿਆਰ
ਬਿਲਡਿੰਗ ਰਿਜ਼ੀਲੀਐਂਟ ਨ੍ਹੇਬਰਹੁੱਡਜ਼ ਅਤੇ ਹੇ ਨ੍ਹੇਬਰ ਕਲੈਕਟਿਵ; ਅਤਿਅੰਤ ਗਰਮੀ ਦੀਆਂ ਘਟਨਾਵਾਂ ਦੌਰਾਨ, ਗਵਾਂਢੀਆਂ ਦੇ ਨਾਲ ਰਾਬਤਾ ਜਾਨਾਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਗੁਆਂਢੀਆਂ ਨਾਲ ਸੰਪਰਕ ਬਣਾਉਣ, ਸਿੱਖਣ ਅਤੇ ਸਹਿਯੋਗ ਕਰਨ ਲਈ ਸੁਝਾਅ ਵੇਖੋ।
-
AC ਦੀ ਦੇਖਭਾਲ
ਐਬੋਰੀਜਨਲ ਹਾਊਸਿੰਗ ਮੈਨੇਜਮੈਂਟ ਐਸੋਸੀਏਸ਼ਨ; ਪੋਰਟੇਬਲ ਏਅਰ ਕੰਡੀਸ਼ਨਿੰਗ ਯੂਨਿਟਾਂ ਦੀ ਸੁਰੱਖਿਅਤ ਅਤੇ ਕੁਸ਼ਲ ਵਰਤੋਂ ਬਾਰੇ ਸਿਫ਼ਾਰਸ਼ਾਂ।
-
-
-
ਗੈਰ-ਸਰਕਾਰੀ ਸੰਸਥਾਵਾਂ ਲਈ ਹੀਟ ਚੈੱਕ-ਇਨ ਸਹਾਇਤਾ ਢਾਂਚਾ
ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ
-
ਹੀਟ ਚੈੱਕ-ਇਨ ਟ੍ਰੇਨਿੰਗ ਵੀਡੀਓ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ: ਟ੍ਰੇਨ-ਦ-ਟ੍ਰੇਨਰ ਵੀਡੀਓ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ ਸਕ੍ਰਿਪਟ ਦਾ ਉਦਾਹਰਨ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ ਟ੍ਰੇਨਿੰਗ ਸਲਾਈਡਾਂ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ ਟ੍ਰੇਨਿੰਗ: ਟ੍ਰੇਨ-ਦ-ਟ੍ਰੇਨਰ-ਸਲਾਈਡਾਂ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ ਦੀਆਂ ਸਥਿਤੀਆਂ ਦੇ ਉਦਾਹਰਨ
ਵੈਨਕੂਵਰ ਕੋਸਟਲ ਹੈਲਥ
-
ਹੀਟ ਚੈੱਕ-ਇਨ ਦੀਆਂ ਸਥਿਤੀਆਂ ਦੇ ਉਦਾਹਰਨ: ਸਹੂਲਤ ਪ੍ਰਕਿਰਿਆ ਲਈ ਗਾਈਡ
ਵੈਨਕੂਵਰ ਕੋਸਟਲ ਹੈਲਥ
-
ਬਹੁਭਾਸ਼ਾਈ ਬਜ਼ੁਰਗਾਂ ਲਈ ਅੱਤ ਵਾਲੇ ਮੌਸਮ ਦੌਰਾਨ ਖੈਰੀਅਤ ਯਕੀਨੀ ਬਣਾਉਣ ਲਈ ਚੈੱਕ-ਇਨ ਕਾਲਾਂ
MOSAIC ਕਈ ਭਾਸ਼ਾਵਾਂ ਵਿੱਚ ਉਪਲਬਧ ਹੈ
-
ਗਰਮ ਮੌਸਮ ਦੌਰਾਨ ਠੰਡੀਆਂ ਥਾਵਾਂ ਤਿਆਰ ਕਰਨਾ: ਕਮੀਊਨਿਟੀ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼
ਵੈਨਕੂਵਰ ਕੋਸਟਲ ਹੈਲਥ
-
ਬਜ਼ੁਰਗਾਂ ਲਈ ਐਮਰਜੈਂਸੀ ਸਹਾਇਤਾ ਢਾਂਚਾ
ਰੈਨਫ੍ਰੀਊ ਕੌਲਿੰਗਵੁੱਡ ਸੀਨੀਅਰਜ਼ ਸੋਸਾਇਟੀ
-
ਕਾਮਿਆਂ ਲਈ ਗਰਮੀ ਦੇ ਤਣਾਅ ਬਾਰੇ ਜਾਣਕਾਰੀ
WorkSafe BC
-
ਸਥਾਨਕ ਸਰਕਾਰਾਂ ਲਈ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਦੀ ਯੋਜਨਾ ਦਾ ਉਦਾਹਰਨ
ਵੈਨਕੂਵਰ ਕੋਸਟਲ ਹੈਲਥ
-
ਦੱਖਣੀ ਇੰਟੀਰੀਅਰ ਬੀ.ਸੀ. ਦੇ ਭਾਈਚਾਰਿਆਂ ਲਈ ਗਰਮੀ ਪ੍ਰਤੀਕਿਰਿਆ ਯੋਜਨਾਬੰਦੀ: ਟੂਲਕਿੱਟ
ਇੰਟੀਰੀਅਰ ਹੈਲਥ; ਜਾਣੋ ਕਿ ਤੁਹਾਡਾ ਭਾਈਚਾਰਾ ਗਰਮੀ ਲਈ ਤਿਆਰੀ ਕਰਨ ਲਈ ਕੀ ਕਰ ਸਕਦਾ ਹੈ।
-
ਬਾਹਰੀ ਇਕੱਠਾਂ ਲਈ ਦਿਸ਼ਾ-ਨਿਰਦੇਸ਼
ਵੈਨਕੂਵਰ ਕੋਸਟਲ ਹੈਲਥ
-
-
-
ਅਤਿਅੰਤ ਗਰਮੀ ਵਿੱਚ ਇੱਕ ਜ਼ਿੰਮੇਵਾਰ ਕਾਰੋਬਾਰੀ ਆਗੂ ਕਿਵੇਂ ਬਣੀਏ
ਫਰੇਜ਼ਰ ਹੈਲਥ
-
ਕਾਮਿਆਂ ਲਈ ਗਰਮੀ ਦੇ ਤਣਾਅ ਬਾਰੇ ਜਾਣਕਾਰੀ
WorkSafe BC
-
ਸਕੂਲਾਂ ਅਤੇ ਬਾਲ ਸੰਭਾਲ ਫੈਸੀਲਿਟੀਆਂ ਲਈ ਗਰਮੀ ਸੰਬੰਧੀ ਦਿਸ਼ਾ-ਨਿਰਦੇਸ਼
ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ
-
ਕਮਿਊਨਿਟੀ ਦੇਖਭਾਲ ਫੈਸੀਲਿਟੀਆਂ ਅਤੇ ਗਰਮੀ
ਵੈਨਕੂਵਰ ਕੋਸਟਲ ਹੈਲਥ
-
ਸਰੋਤ ਗਾਈਡ: ਗਰਮੀ ਦੀ ਯੋਜਨਾਬੰਦੀ
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਕਮਿਊਨਿਟੀ ਕੇਅਰ ਫੈਸਿਲਿਟੀਆਂ ਗਰਮੀ ਦੀ ਯੋਜਨਾ ਕਿਵੇਂ ਸ਼ੁਰੂ ਕਰ ਸਕਦੀਆਂ ਹਨ ਅਤੇ ਹਰ ਕਦਮ ਲਈ ਸੁਝਾਏ ਗਏ ਮਹੀਨੇ।
-
ਗਰਮੀ ਪ੍ਰਤੀਕਿਰਿਆ ਯੋਜਨਾ ਟੈਂਪਲੇਟ
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਕਮਿਊਨਿਟੀ ਦੇਖਭਾਲ ਫੈਸੀਲਿਟੀਆਂ ਲਈ ਭਰਨਯੋਗ ਗਰਮੀ ਪ੍ਰਤੀਕਿਰਿਆ ਯੋਜਨਾ ਟੈਂਪਲੇਟ।
-
ਸਾਈਟ ਮੁਲਾਂਕਣ ਚੈੱਕਲਿਸਟ
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਗਰਮੀ ਦੀ ਯੋਜਨਾਬੰਦੀ ਵਿੱਚ ਕਮਿਊਨਿਟੀ ਦੇਖਭਾਲ ਫੈਸੀਲਿਟੀਆਂ ਦੀ ਸਹਾਇਤਾ ਲਈ ਵਿਸਤ੍ਰਿਤ ਸਾਈਟ ਅਤੇ ਕਲੀਨਿਕਲ ਚੈੱਕਲਿਸਟਾਂ।
-
ਨਿਵਾਸੀਆਂ ਵਿੱਚ ਜੋਖਮ ਦੀ ਪਛਾਣ ਕਰਨ ਲਈ ਦਿਸ਼ਾ-ਨਿਰਦੇਸ਼
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਕਮਿਊਨਿਟੀ ਦੇਖਭਾਲ ਫੈਸੀਲਿਟੀਆਂ ਵਿੱਚ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਸਭ ਤੋਂ ਵੱਧ ਜੋਖਮ ਵਾਲੇ ਨਿਵਾਸੀਆਂ ਦੀ ਪਛਾਣ ਕਰਨ ਲਈ ਮਾਪਦੰਡ।
-
ਗਰਮੀ ਪ੍ਰਤੀਕਿਰਿਆ ਦੀ ਤਿਆਰੀ ਲਈ ਚੈੱਕਲਿਸਟਾਂ
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਹਰ ਗਰਮੀ ਦੇ ਮੌਸਮ ਤੋਂ ਪਹਿਲਾਂ ਕਮਿਊਨਿਟੀ ਦੇਖਭਾਲ ਫੈਸੀਲਿਟੀਆਂ ਵੱਲੋਂ ਪੂਰਾ ਕੀਤਾ ਜਾਣ ਵਾਲੀ ਸੰਖੇਪ ਚੈੱਕਲਿਸਟ।
-
ਗਰਮੀ ਪ੍ਰਤੀਕਿਰਿਆ ਤਾਪਮਾਨ ਲੌਗ
VCH ਅਤੇ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਕਮਿਊਨਿਟੀ ਕੇਅਰ ਫੈਸੀਲਿਟੀਆਂ ਵਿੱਚ ਅੰਦਰ ਦਾ ਤਾਪਮਾਨ ਰਿਕਾਰਡ ਕਰਨ ਲਈ ਟੈਮਪਲੇਟ।
-
ਗਰਮੀ ਪ੍ਰਤੀਕਿਰਿਆ ਚੈੱਕਲਿਸਟ
ਵੈਨਕੂਵਰ ਕੋਸਟਲ ਹੈਲਥ ਐਂਡ ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ; ਗਰਮੀ ਦੀਆਂ ਚਿਤਾਵਨੀਆਂ ਦੌਰਾਨ ਕਮਿਊਨਿਟੀ ਕੇਅਰ ਫੈਸੀਲਿਟੀਆਂ ਲਈ ਰੋਜ਼ਾਨਾ ਤਿਆਰੀ ਜਾਂਚ।
-
ਗਰਮੀ ਨਾਲ ਸੰਬੰਧਿਤ ਬਿਮਾਰੀਆਂ: ਕਮਿਊਨਿਟੀ ਕੇਅਰ ਫੈਸੀਲਿਟੀਆਂ ਵਿੱਚ ਰੋਕਥਾਮ ਅਤੇ ਪ੍ਰਬੰਧਨ
ਵੈਨਕੂਵਰ ਕੋਸਟਲ ਹੈਲਥ ਅਤੇ ਪ੍ਰੌਵੀਡੈਂਸ ਹੈਲਥ ਕੇਅਰ
-
ਰੈਸਟੋਰੈਂਟਾਂ ਲਈ ਅਤਿਅੰਤ ਗਰਮੀ ਸੰਬੰਧੀ ਦਿਸ਼ਾ-ਨਿਰਦੇਸ਼
ਵੈਨਕੂਵਰ ਕੋਸਟਲ ਹੈਲਥ
-
ਅਤਿਅੰਤ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਦੌਰਾਨ ਪੂਲ ਔਪਰੇਟਰ
ਫਰੇਜ਼ਰ ਹੈਲਥ
-
-
-
ਗਰਮੀਆਂ ਦਾ ਮੌਸਮ, ਜੰਗਲੀ ਅੱਗਾਂ ਦਾ ਧੂੰਆਂ ਅਤੇ ਸਿਹਤ: ਰੈਂਟਲ ਅਤੇ ਸਟ੍ਰਾਟਾ ਰਿਹਾਇਸ਼ਾਂ ਦੇ ਮਾਲਕਾਂ ਅਤੇ ਮੈਨੇਜਰਾਂ ਲਈ ਸੁਝਾਏ ਗਏ ਕਦਮ
ਵੈਨਕੂਵਰ ਕੋਸਟਲ ਅਤੇ ਫਰੇਜ਼ਰ ਹੈਲਥ
-
ਅਤਿਅੰਤ ਗਰਮੀ ਲਈ ਇਮਾਰਤਾਂ ਅਤੇ ਫੈਸੀਲਿਟੀਆਂ ਨੂੰ ਤਿਆਰ ਕਰਨ ਲਈ ਸਰੋਤ
ਬੀ ਸੀ ਹਾਊਸਿੰਗ
-
ਕਿਰਾਏਦਾਰਾਂ ਲਈ ਹੀਟ ਵੈਲਨੈੱਸ ਚੈੱਕ-ਇਨ ਕਾਰਡ
ਬੀ ਸੀ ਹਾਊਸਿੰਗ
-
ਗਰਮ ਮੌਸਮ ਦੌਰਾਨ ਠੰਡੀਆਂ ਥਾਵਾਂ ਤਿਆਰ ਕਰਨਾ: ਕਮੀਊਨਿਟੀ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼
ਵੈਨਕੂਵਰ ਕੋਸਟਲ ਹੈਲਥ
-
ਅਤਿਅੰਤ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਲਈ ਕਾਰਵਾਈ ਯੋਜਨਾ ਸੰਗਠਨਾਤਮਕ ਮੁਲਾਂਕਣ: ਬਿਲਡਿੰਗ ਔਪਰੇਟਰਾਂ ਲਈ ਚੈੱਕਲਿਸਟ
ਬੀ ਸੀ ਹਾਊਸਿੰਗ
-
ਸਿਹਤ ਪੇਸ਼ੇਵਰਾਂ ਲਈ ਸਰੋਤ
-
-
ਅਤਿਅੰਤ ਗਰਮੀ ਦੌਰਾਨ ਕਮਿਊਨਿਟੀ ਦੇਖਭਾਲ
ਹੈਲਥ ਕੈਨੇਡਾ
-
ਅਤਿਅੰਤ ਗਰਮੀ ਦੌਰਾਨ ਐਕੀਊਟ ਕੇਅਰ
ਹੈਲਥ ਕੈਨੇਡਾ
-
ਜੰਗਲੀ ਅੱਗਾਂ ਦਾ ਧੂੰਆਂ ਅਤੇ ਅਤਿਅੰਤ ਗਰਮੀ ਸੰਬੰਧੀ ਕਾਰਵਾਈ ਯੋਜਨਾ (ਸੇਵਾ ਪ੍ਰਦਾਨਕਾਂ ਲਈ ਹਦਾਇਤਾਂ ਸਮੇਤ)
ਲੈਗੇਸੀ ਫੌਰ ਏਅਰਵੇਅ ਹੈਲਥ, UBC, VCH ਰੀਸਰਚ ਇੰਸਟੀਚਿਊਟ
-
ਅਤਿਅੰਤ ਗਰਮੀ ਲਈ ਸਿਹਤ ਸੰਭਾਲ ਫੈਸੀਲਿਟੀਆਂ ਦੀ ਤਿਆਰੀ
ਹੈਲਥ ਕੈਨੇਡਾ
-
ਸਿਹਤ ਸੰਭਾਲ ਕਰਮਚਾਰੀਆਂ ਲਈ ਤਕਨੀਕੀ ਗਾਈਡ
ਹੈਲਥ ਕੈਨੇਡਾ
-
ਫਾਰਮਾਸਿਸਟਾਂ ਲਈ (ਦਵਾਈਆਂ ਦੇ ਜੋਖਮ ਕਾਰਕਾਂ ਸਮੇਤ)
ਹੈਲਥ ਕੈਨੇਡਾ
-
ਅਤਿਅੰਤ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਵੈਨਕੂਵਰ ਕੋਸਟਲ ਹੈਲਥ
-
ਅਤਿਅੰਤ ਗਰਮੀ ਅਤੇ ਜੰਗਲੀ ਅੱਗਾਂ ਦੇ ਧੂੰਏਂ ਸੰਬੰਧੀ ਸਟਾਫ ਲਈ ਸਰੋਤ
ਵੈਨਕੂਵਰ ਕੋਸਟਲ ਹੈਲਥ
-