ਚੁਸਤ ਫੁਰਤ ਰਹੋ ਅਤੇ ਇੱਕ ਦੂਜੇ ਨਾਲ ਸੰਪਰਕ ਵਿੱਚ ਰਹੋ

An illustration showing people staying active in the winter

ਸਰਦੀਆਂ ਦੇ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਸਰਦੀਆਂ ਵਾਲੀਆਂ ਗਤੀਵਿਧੀਆਂ ਮਦਦਗਾਰ ਹੋ ਸਕਦੀਆਂ ਹਨ। ਸਕੀਇੰਗ ਤੋਂ ਸਨੋਸ਼ੂਇੰਗ ਤੱਕ, ਇਹ ਸਰਦੀਆਂ ਵਾਲੀਆਂ ਗਤੀਵਿਧੀਆਂ ਤੁਹਾਡੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵਿੱਚ ਵੀ ਮਦਦ ਕਰਦੀਆਂ ਹਨ।

ਚੁਸਤ ਫੁਰਤ ਰਹਿਣ ਦੇ ਫਾਇਦੇ

ਸਰਦੀਆਂ ਵਿੱਚ ਸਰੀਰਕ ਤੌਰ 'ਤੇ ਚੁਸਤ ਫੁਰਤ ਰਹਿਣਾ ਮਹੱਤਵਪੂਰਨ ਹੈ। ਇਹ ਸਿਹਤਮੰਦ ਵਜ਼ਨ ਬਣਾਈ ਰੱਖਣ, ਲੰਬੇ ਸਮੇਂ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨ ਅਤੇ ਤੁਹਾਡੇ ਮੂਡ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ। ਸਕੀਇੰਗ, ਸਨੋਬੋਰਡਿੰਗ ਅਤੇ ਆਈਸ ਹਾਕੀ ਵਰਗੀਆਂ ਸਰਦੀਆਂ ਵਾਲੀਆਂ ਗਤੀਵਿਧੀਆਂ ਸਹੀ ਸੰਭਾਲ ਅਤੇ ਸੁਰੱਖਿਅਤ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ ਹਨ।

ਸਰਦੀਆਂ ਦੀਆਂ ਖੇਡਾਂ ਵਿੱਚ ਭਾਗ ਲੈਣ ਲਈ ਸੁਰੱਖਿਆ ਨੁਕਤੇ

  • ਸੁਰੱਖਿਆ ਵਾਲਾ ਸਾਜ਼ੋ-ਸਮਾਨ ਪਹਿਨੋ: ਖੇਡਾਂ ਲਈ ਸਹੀ ਸਾਜ਼ੋ-ਸਮਾਨ ਪਹਿਨੋ, ਜਿਵੇਂ ਹੈਲਮੇਟ, ਪੈਡ ਅਤੇ ਅੱਖਾਂ ਦੀ ਸੁਰੱਖਿਆ ਲਈ ਉਪਕਰਣ।
  • ਜੋਖਮਾਂ ਨੂੰ ਸਮਝੋ: ਜੋ ਗਤੀਵਿਧੀ ਤੁਸੀਂ ਕਰ ਰਹੇ ਹੋ, ਉਸ ਨਾਲ ਹੋਣ ਵਾਲੀਆਂ ਆਮ ਚੋਟਾਂ ਅਤੇ ਉਨ੍ਹਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਸਿੱਖੋ।
  • ਸਿਖਲਾਈ ਲਓ: ਸਹੀ ਹਦਾਇਤਾਂ ਸੱਟ ਲੱਗਣ ਦੇ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਸਕਦੀਆਂ ਹਨ।
  • ਹੌਲੀ ਕਰੋ:ਚੱਲਣ-ਫਿਰਣ ਅਤੇ ਖੇਡਣ ਦੌਰਾਨ ਫਿਸਲਣ ਅਤੇ ਡਿੱਗਣ ਦੇ ਖ਼ਤਰੇ ਨੂੰ ਘਟਾਉਣ ਲਈ ਹੌਲੀ ਚੱਲਣਾ ਮਹੱਤਵਪੂਰਨ ਹੈ।

ਹਰ ਮੌਸਮ ਲਈ ਸਹੀ ਕੱਪੜੇ ਪਹਿਨੋ

  • ਪਰਤਾਂ ਵਿੱਚ ਕੱਪੜੇ ਪਾਓ, ਜਿੱਥੇ ਸੰਭਵ ਹੋਵੇ ਬਾਹਰੀ ਪਰਤ ਪਾਣੀ ਰੋਧਕ (waterproof) ਜਾਂ ਹਵਾ ਰੋਧਕ (windproof) ਹੋਵੇ। ਜਦੋਂ ਤੁਹਾਨੂੰ ਗਰਮੀ ਮਹਿਸੂਸ ਹੋਵੇ, ਤਾਂ ਪਰਤਾਂ ਵਾਲੇ ਕੱਪੜੇ ਹਟਾਓ ਤਾਂ ਜੋ ਪਸੀਨਾ ਨਾ ਆਵੇ। ਜੇ ਤੁਹਾਡੇ ਕੱਪੜੇ ਜਾਂ ਸਰੀਰ ਨਮੀ ਨਾਲ ਭਰ ਜਾਣ, ਤਾਂ ਹਾਈਪੋਥਰਮੀਆ ਦਾ ਖ਼ਤਰਾ ਵੱਧ ਜਾਂਦਾ ਹੈ।
  • ਉੱਨ ਜਾਂ ਸਿੰਥੈਟਿਕ ਕੱਪੜੇ ਚੁਣੋ, ਜੋ ਤੁਹਾਨੂੰ ਕਾਟਨ ਦੇ ਕੱਪੜਿਆਂ ਨਾਲੋਂ ਵਧੇਰੇ ਗਰਮ ਅਤੇ ਸੁੱਕਾ ਰੱਖਦੇ ਹਨ।
  • ਤਾਪਮਾਨ ਅਤੇ ਹਵਾ (ਹਵਾ ਦਾ ਠੰਡਾ ਪ੍ਰਭਾਵ) 'ਤੇ ਨਿਰਭਰ ਕਰਦਿਆਂ, ਖੁੱਲ੍ਹੀ ਚਮੜੀ ਮਿੰਟਾਂ ਵਿੱਚ ਜੰਮ ਸਕਦੀ ਹੈ। ਟੋਪੀ, ਸਕਾਰਫ਼, ਮਿਟਨ ਜਾਂ ਦਸਤਾਨੇ ਪਹਿਨੋ।
  • ਅਜਿਹੇ ਬੂਟਾਂ ਜਾਂ ਜੁੱਤੀਆਂ ਦੀ ਵਰਤੋਂ ਕਰੋ ਜੋ ਚੰਗੀ ਤਰ੍ਹਾਂ ਫਿੱਟ ਹੋਣ, ਇੰਸੂਲੇਟਿਡ, ਵਾਟਰਪਰੂਫ ਹੋਣ, ਅਤੇ ਚੰਗੀ ਪਕੜ ਵਾਲੇ ਹੋਣ। ਜੁੱਤੀਆਂ 'ਤੇ ਚੰਗੀ ਪਕੜ ਵਾਲਾ ਯੰਤਰ ਪਹਿਨਣ ਬਾਰੇ ਸੋਚੋ, ਪਰ ਯਾਦ ਰੱਖੋ ਕਿ ਇਹ ਟਾਈਲਾਂ ਵਰਗੀਆਂ ਸਮਤਲ ਸਤਹਾਂ 'ਤੇ ਤਿਲਕ ਸਕਦੇ ਹਨ।

ਸੱਟ ਦੀ ਰੋਕਥਾਮ ਲਈ ਸਰੋਤ

ਐਕਟਿਵ ਐਂਡ ਸੇਫ ਸੈਂਟਰਲ ਇੱਕ ਕੀਮਤੀ ਸਰੋਤ ਹੈ ਜੋ 45 ਤੋਂ ਵੱਧ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਲਈ ਸੱਟ ਦੀ ਰੋਕਥਾਮ ਦੇ ਸੁਝਾਅ ਅਤੇ ਸੁਰੱਖਿਆ ਜਾਣਕਾਰੀ ਦਿੰਦਾ ਹੈ। ਚਾਹੇ ਤੁਸੀਂ ਨਵੇਂ ਖਿਡਾਰੀ ਹੋ ਜਾਂ ਅਨੁਭਵੀ ਐਥਲੀਟ, ਜੋਖਮਾਂ ਅਤੇ ਰੋਕਥਾਮ ਦੀਆਂ ਯੋਜਨਾਵਾਂ ਨੂੰ ਸਮਝਣਾ ਸੁਰੱਖਿਅਤ ਸਰਦੀਆਂ ਵਾਲੇ ਖੇਡ ਦੇ ਮੌਸਮ ਲਈ ਬਹੁਤ ਜ਼ਰੂਰੀ ਹੈ।