ਕੋਵੇਨੈਂਟ ਹਾਊਸ ਵੈਨਕੂਵਰ ਵਿਖੇ ਫਾਊਂਡੇਸ਼ਨ ਪ੍ਰੋਗਰਾਮ ਵੈਨਕੂਵਰ ਵਿੱਚ ਰਹਿ ਰਹੇ ਨੌਜਵਾਨਾਂ (ਉਮਰ 16-24) ਲਈ ਇੱਕ ਰਿਹਾਇਸ਼ੀ, ਨੁਕਸਾਨ ਘਟਾਉਣ ਵਾਲਾ ਅਤੇ ਨਿਰੋਗਤਾ ਪ੍ਰੋਗਰਾਮ ਹੈ।

ਕੀ ਉਮੀਦ ਰੱਖਣੀ ਹੈ

ਨੌਜਵਾਨ ਨਸ਼ੀਲੇ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਦੇ ਸਬੰਧ ਵਿੱਚ ਵਿਅਕਤੀਗਤ ਟੀਚਿਆਂ ਦੀ ਪਛਾਣ ਕਰਦੇ ਹਨ ਅਤੇ ਉਹਨਾਂ ਨੂੰ ਪੂਰਾ ਕਰਦੇ ਹਨ। ਸਹਾਇਤਾ ਦਾ ਉਦੇਸ਼ ਜੋਖਮ ਨੂੰ ਘਟਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਦੇ ਅਮਲ ਪ੍ਰਤੀ ਗਿਆਨ ਅਤੇ ਜਾਗਰੂਕਤਾ ਨੂੰ ਵਧਾਉਣਾ ਹੈ।

ਪ੍ਰੋਗਰਾਮ ਵਿੱਚ ਕਾਉਂਸਲਿੰਗ, ਸਮਾਜਿਕ ਕੰਮ, ਮੁੱਢਲੀ ਦੇਖਭਾਲ, ਸਮੂਹਿਕ ਪ੍ਰੋਗਰਾਮਿੰਗ, ਭੋਜਨ ਅਤੇ ਮੌਕੇ ਤੇ ਵਰਜਿਸ਼ ਤੱਕ ਪਹੁੰਚ, ਮਨੋਰੰਜਨ ਗਤੀਵਿਧੀਆਂ, ਸੱਭਿਆਚਾਰਕ ਅਤੇ/ਜਾਂ ਅਧਿਆਤਮਿਕ ਸਹਾਇਤਾ ਤੱਕ ਪਹੁੰਚ, ਅਤੇ ਜੀਵਨ ਹੁਨਰ ਦੇ ਮੌਕੇ ਸ਼ਾਮਲ ਹਨ।

ਇਹ ਵੈਨਕੂਵਰ ਵਿੱਚ ਸਥਿਤ ਹੈ, ਕੋਵੇਨੈਂਟ ਹਾਊਸ ਐਂਡ ਫਾਊਂਡਰੀ ਗ੍ਰੈਨਵਿਲ ਦੁਆਰਾ ਚਲਾਇਆ ਜਾਂਦਾ ਹੈ, ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਟੀ ਦੁਆਰਾ ਫੰਡ ਕੀਤਾ ਜਾਂਦਾ ਹੈ।

ਵਸੀਲੇ

ਇਸ ਸੇਵਾ ਤੱਕ ਕਿਵੇਂ ਪਹੁੰਚਣਾ ਹੈ

ਰੈਫਰਲ ਲੋੜੀਂਦੇ ਹਨ ਅਤੇ ਗਾਹਕ ਦੇ ਸਹਿਯੋਗ ਨਾਲ ਇੱਕ ਕਮਿਊਨਿਟੀ ਕੌਂਸਲਰ ਜਾਂ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਪੂਰੇ ਕੀਤੇ ਜਾਂਦੇ ਹਨ। ਇੱਕ ਵਾਰ ਰੈਫਰਲ ਪ੍ਰਾਪਤ ਹੋਣ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਗਾਹਕ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਸੁਵਿਧਾ ਨਾਲ ਮੇਲ ਖਾਂਦੇ ਹਨ, ਇਸਦੀ ਸੰਪੂਰਨਤਾ ਲਈ ਸੈਂਟਰਲ ਐਡਿਕਸ਼ਨ ਇਨਟੇਕ ਟੀਮ (CAIT) ਕੰਨਕਰੰਟ ਡਿਸਆਰਡਰ ਕਾਉਂਸਲਰ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ ।

ਇਸ ਪ੍ਰੋਗਰਾਮ ਤੱਕ ਸੈਂਟਰਲ ਐਡਿਕਸ਼ਨ ​​ ਇਨਟੇਕ ਟੀਮ(CAIT) ਦੁਆਰਾ ਪਹੁੰਚ ਕਰੋ ।